ਭਾਰਤ ਰਾਈਸ ਘਪਲੇ ਸਬੰਧੀ ਵਿਜੀਲੈਂਸ ਵਿਭਾਗ ਦੀ ਟਰੱਕ ਯੂਨੀਅਨ ’ਚ ਦਸਤਕ
ਭਾਰਤ ਰਾਈਸ ਘਪਲੇ ਸਬੰਧੀ ਵਿਜੀਲੈਂਸ ਵਿਭਾਗ ਦੀ ਟਰੱਕ ਯੂਨੀਅਨ ਵਿਖੇ ਦਸਤਕ
Publish Date: Mon, 16 Feb 2026 03:58 PM (IST)
Updated Date: Tue, 17 Feb 2026 04:01 AM (IST)

::ਜਾਂਚ ਦੀ ਆਂਚ ਨੇ ਸਬੰਧਤ ਲੋਕਾਂ ਦੇ ਉਡਾਏ ਹੋਸ਼ 25 ਤੋਂ 30 ਅਧਿਕਾਰੀਆਂ ਦੀ ਟੀਮ ਦਸਤਕ ’ਤ ਰਹੀ ਸ਼ਾਮਿਲ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਭਾਰਤ ਰਾਈਸ ਯੋਜਨਾ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਕ ਯੋਜਨਾ ਹੈ ਜਿਸਦਾ ਮਕਸਦ ਆਮ ਲੋਕਾਂ ਨੂੰ ਸਸਤੇ ਦਰਾਂ ’ਤੇ ਚਾਵਲ ਮੁਹੱਈਆ ਕਰਵਾਉਣਾ ਹੈ। ਇਸ ਯੋਜਨਾ ਤਹਿਤ ਸਰਕਾਰੀ ਏਜੰਸੀਆਂ ਰਾਹੀਂ ਚਾਵਲ ਨਿਰਧਾਰਤ ਕੀਮਤ ’ਤੇ ਵੇਚੇ ਜਾਂਦੇ ਹਨ ਤਾਂ ਜੋ ਮਹਿੰਗਾਈ ਦੇ ਦੌਰ ’ਚ ਗਰੀਬ ਤੇ ਮੱਧ ਵਰਗ ਨੂੰ ਰਾਹਤ ਮਿਲ ਸਕੇ। ਇਹ ਵੰਡ ਸਰਕਾਰੀ ਦੁਕਾਨਾਂ ਤੇ ਸਹਿਕਾਰੀ ਸੁਭਾਵਾਂ ਵਿਚ ਉੱਚ ਪੱਧਰੀ ਗੁਣਵੱਤਾ ਨਾਲ ਪੈਕਿੰਗ ਕਰ ਕੇ ਲੋਕਾਂ ਨੂੰ ਮੁਹਈਆ ਕਰਵਾਉਣੀ ਸੀ ਪਿਛਲੇ ਤਿੰਨ ਸਾਲਾਂ ਤੋਂ ਸਰਕਾਰ ਦੀ ਇਹ ਯੋਜਨਾ ਚੱਲ ਰਹੀ ਹੈ ਪਰ ਇਸ ’ਚ ਵੱਡੇ ਪੱਧਰ ’ਤੇ ਹੋਏ ਘਪਲੇ ਨੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਹੋਸ਼ ਉੱਡਾ ਦਿੱਤੇ ਹਨ। ਪੰਜਾਬ ਤੇ ਹਰਿਆਣਾ ਵਿਚ ਪ੍ਰਾਈਵੇਟ ਪਲੇਅਰਾਂ ਨੇ ਸਰਕਾਰ ਤੋਂ ਆਰਓ ਰਿਲੀਜ਼ ਆਰਡਰ ਰਾਹੀ ਵੱਡੇ ਪੱਧਰ ’ਤੇ ਸਸਤੇ ਰੇਟਾਂ ਉੱਪਰ ਚਾਵਲ ਖਰੀਦੇ ਪਰ ਇਨ੍ਹਾਂ ਪ੍ਰਾਈਵੇਟ ਪਲੇਅਰਾਂ ਨੇ ਇਹ ਚਾਵਲ ਪੈਕਿੰਗ ਕਰ ਕੇ ਗਰੀਬਾਂ ਨੂੰ ਦੇਣ ਦੀ ਬਜਾਏ ਵੱਡੇ ਪੱਧਰ ਉੱਪਰ ਖੁੱਲ੍ਹੀ ਮੰਡੀ ’ਚ ਹੀ ਉੱਚੇ ਭਾਵਾਂ ਉੱਪਰ ਅਧਿਕਾਰੀਆਂ ਦੀ ਮਿਲੀਭਗਤ ਨਾਲ ਵੇਚ ਦਿੱਤਾ ਹੁਣ ਜਦੋਂ ਇਸ ਘਪਲੇ ਦਾ ਜਿੰਨ ਬੋਤਲ ਤੋਂ ਬਾਹਰ ਆਇਆ ਹੈ ਤਾਂ ਖੁਰਾਕ ਮੰਤਰਾਲਿਆ ਦਿੱਲੀ ਤੇ ਪੰਜਾਬ ਦੇ ਇਨਾਂ ਵੱਡੇ ਟਰੇਡਰਾਂ ਦੇ ਹੋਸ਼ ਉੱਡ ਗਏ ਹਨ ਵਿਜੀਲੈਂਸ ਦੀਆਂ ਟੀਮਾਂ ਇਨਾਂ ਵੱਲੋਂ ਉਠਾਏ ਗਏ ਮਾਲ ਤੇ ਇਸ ਨੂੰ ਕਿੱਥੇ ਖਪਤ ਕੀਤਾ ਇਸ ਦੇ ਵੇਰਵੇ ਵੱਡੇ ਪੱਧਰ ’ਤੇ ਇਕੱਠੇ ਕਰ ਰਹੇ ਹਨ। ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਟਰੱਕ ਯੂਨੀਅਨ ਤਪਾ ਵਿਖੇ 25 ਤੋਂ 30 ਅਧਿਕਾਰੀਆਂ ਦੀ ਟੀਮ ਨਾਲ ਦਸਤਕ ਦਿੱਤੀ ਤੇ ਇਕ ਟਰੱਕ ਯੂਨੀਅਨ ਆਪ੍ਰੇਟਰ ਤੋਂ ਉਸ ਵੱਲੋਂ ਗੁਦਾਮਾਂ ਵਿੱਚੋਂ ਕੀਤੇ ਗਏ ਮਾਲ ਲੋਡ ਤੇ ਕਿੱਥੇ-ਕਿੱਥੇ ਉਤਾਰੇ ਗਏ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਸਨ। ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਫਿਲਹਾਲ ਇਸ ਦੀ ਜਾਂਚ ਕਰ ਰਹੇ ਹਨ ਤੇ ਅਗਲੇ ਕੁਝ ਦਿਨਾਂ ਵਿਚ ਜਾਂਚ ਪੂਰੀ ਹੋਣ ਉਪਰੰਤ ਹੀ ਕੁਝ ਕਹਿ ਸਕਣਗੇ।