ਇਕਾਦਸ਼ੀ ਨੂੰ ਮੁੱਖ ਰੱਖਦਿਆਂ 23ਵੀਂ ਨਿਸ਼ਾਨ ਯਾਤਰਾ ਕੱਢੀ
ਇਕਾਦਸ਼ੀ ਨੂੰ ਮੁੱਖ ਰੱਖਦਿਆਂ 23ਵੀਂ ਨਿਸ਼ਾਨ ਯਾਤਰਾ ਕੱਢੀ
Publish Date: Thu, 29 Jan 2026 05:32 PM (IST)
Updated Date: Fri, 30 Jan 2026 04:05 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵੱਲੋਂ ਇਕਾਦਸੀ ਨੂੰ ਮੁੱਖ ਰੱਖਦੇ ਹੋਏ 23ਵੀਂ ਨਿਸ਼ਾਨ ਯਾਤਰਾ ਕੱਢੀ ਗਈ। ਜੋ ਕਿ ਦਿਨੇਸ਼ ਕੁਮਾਰ ਪਿੰਟਾ ਸਬਜ਼ੀ ਵਾਲਾ ਸੁਖਾਨੰਦ ਬਸਤੀ ਦੇ ਘਰੋਂ ਰਵਾਨਾ ਹੋ ਕੇ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ। ਯਾਤਰਾ ਦੌਰਾਨ ਸ਼ਰਧਾਲੂਆਂ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਮੰਦਰ ’ਚ ਪਹੁੰਚ ਕੇ ਨਿਸ਼ਾਨ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਪ੍ਰਭੂ ਦੀ ਆਰਤੀ ਕੀਤੀ। ਨਿਸ਼ਾਨ ਯਾਤਰਾ ਦੌਰਾਨ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦਾ ਭਰਪੂਰ ਸਹਿਯੋਗ ਰਿਹਾ।ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਸੁਰੇਸ਼ ਮਿੱਤਲ, ਵਿਵੇਕ , ਕਰਨ ਮਿੱਤਲ ,ਚਮਨ ਕਸ਼ਿਸ਼, ਰਿੰਕੂ ਮੋੜ, ਕ੍ਰਿਸ਼ਨ, ਲਾਡੀ ਕ੍ਰਿਸ਼ਨ ਕੁਮਾਰ ,ਭਾਰਤ ਭੂਸ਼ਣ ,ਦੀਪੂ ਵਰਾਇਟੀ ਸਟੋਰ ,ਯਗੇਸ਼ ਕੁਮਾਰ ,ਵਿਜੇ ਧੂਰਕੋਟੀਆ,ਕਾਲਾ ਜਨਤਾ ਬੇਕਰੀ , ਸੁਭਾਸ਼ ਕਾਂਸਲ ਆਦਿ ਸ਼ਰਧਾਲੂ ਮੌਜੂਦ ਸਨ।