ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਆਰੀਆ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਸਕੂਲੀ ਵਰਦੀਆਂ ਵੰਡੀਆਂ
Publish Date: Thu, 29 Jan 2026 05:32 PM (IST)
Updated Date: Fri, 30 Jan 2026 04:05 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਆਰੀਆ ਹਾਈ ਸਕੂਲ ਤਪਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਜਰਸੀਆਂ, ਬੂਟ ਤੇ ਵਰਦੀਆਂ ਵੰਡੀਆਂ ਗਈਆਂ। ਵੰਡ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਨੇ ਕੀਤੀ। ਆਏ ਮਹਿਮਾਨਾਂ ਦਾ ਸਵਾਗਤ ਸਕੂਲ ਦੀ ਮੁੱਖ ਅਧਿਆਪਕ ਅਲਕਾ ਕੌਸ਼ਲ ਨੇ ਕੀਤਾ ਤੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹੀ। ਹਾਜ਼ਰ ਲੋਕਾਂ ਨੇ ਮਨੀ ਅੰਮ੍ਰਿਤਸਰੀ ਦੀ ਟੀਮ ਦੁਆਰਾ ਪੇਸ਼ ਕੀਤੇ ਸਮੂਹ ਗਾਨ ਦਾ ਆਨੰਦ ਮਾਣਿਆ। ਪ੍ਰਾਈਮਰੀ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਕੋਰੀਓ ਗਰਾਫੀ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਸਕੂਲ ਦੇ ਸਕੱਤਰ ਸੀ ਮਾਰਕੰਡਾ ਨੇ ਦੱਸਿਆ ਕਿ ਨਵੇਂ ਵਿੱਦਿਅਕ ਵਰ੍ਹੇ ਤੋਂ ਸਕੂਲ ਦਾ ਦਰਜਾ ਪਦਉਨਤ ਕਰ ਕੇ ਇਸ ਨੂੰ ਓਪਨ ਸਕੂਲ ਦਾ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾ ਰਿਹਾ ਹੈ। ਸਕੂਲ ਦੇ ਮੀਤ ਪ੍ਰਧਾਨ ਜਵਾਹਰ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਵੰਡੀਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਰਘਵੀਰ ਚੰਦ ਅਗਰਵਾਲ ਨੇ ਸਕੂਲੀ ਬੱਚਿਆਂ ਲਈ ਸਕੂਲੀ ਵਰਦੀਆਂ ਭੇਟ ਕੀਤੀਆਂ। ਸਕੂਲ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਨੇ 9 ਵਿਦਿਆਰਥਣਾਂ ਨੂੰ ਸੁੰਦਰ ਪੋਸ਼ਾਕਾਂ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਰ ਡਾ. ਮਦਨ ਲਾਲ ਸ਼ਰਮਾ, ਮੀਤ ਪ੍ਰਧਾਨ ਮੋਹਤ ਸਿੰਗਲਾ, ਸੇਵਾ ਮੁਕਤ ਏਡੀਸੀ ਪਰਵੀਨ ਕੁਮਾਰ ਗੋਇਲ, ਹਰਬੰਸ ਲਾਲ ਸ਼ਰਮਾ ਅਤੇ ਸਾਬਕਾ ਮੁੱਖ ਅਧਿਆਪਕ ਰਾਮ ਗੋਪਾਲ ਸ਼ਰਮਾ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।