ਮਰਹੂਮ ਨਿਰੰਜਨ ਸਿੰਘ ਰਾਏ ਨੂੰ ਦਿੱਤੀ ਸ਼ਰਧਾਂਜਲੀ
ਮਰਹੂਮ ਨਿਰੰਜਨ ਸਿੰਘ ਰਾਏ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ
Publish Date: Fri, 10 Apr 2026 04:28 PM (IST)
Updated Date: Sat, 11 Apr 2026 04:00 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਮਰਹੂਮ ਟਕਸਾਲੀ ਅਕਾਲੀ ਆਗੂ ਤੇ ਪਿੰਡ ਕੁਤਬਾ ਦੇ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਨਜ਼ਦੀਕ ਹੋਇਆ। ਇਸ ਮੌਕੇ ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਵੱਲੋਂ ਕਥਾ ਕੀਰਤਨ ਰਾਹੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਸੁਖਵੀਰ ਸਿੰਘ ਸੁੱਖੀ, ਹਲਕਾ ਵਿਧਾਇਕ ਤੇ ਵਿਸੇਸ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ, ਲਘੂ ਉਦਯੋਗ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਪਾਵਰਕਾਮ ਪੈਨਸਨਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਮਾਨਸਾ ਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਮਰਹੂਮ ਨਿਰੰਜਨ ਸਿੰਘ ਰਾਏ ਨੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜਿਕ ਕੰਮਾਂ ’ਚ ਵੀ ਆਪਣਾ ਮੋਹਰੀ ਰੋਲ ਅਦਾ ਕੀਤਾ। ਪੰਜਾਬ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ’ਚ ਉਨ੍ਹਾਂ ਨੇ ਵੱਡੇ ਕਾਫਲਿਆਂ ਨਾਲ ਸ਼ਮੂਲੀਅਤ ਕੀਤੀ। ਪਰਿਵਾਰ ਦੇ ਚੰਗੇ ਪਾਲਣ ਪੋਸਨ ਲਈ ਮਰਹੂਮ ਨਿਰੰਜਨ ਸਿੰਘ ਰਾਏ ਨੇ ਕਈ ਸਾਲ ਕਲਕੱਤੇ ਕੰਮ ਕੀਤਾ। ਆਜ਼ਾਦੀ ਤੋਂ ਬਾਅਦ ਉਹ ਪਿੰਡ ਕੁਤਬਾ ਦੇ ਸਰਪੰਚ ਬਣੇ। ਆਗੂਆਂ ਨੇ ਕਿਹਾ ਕਿ ਆਪਣੇ ਬਜ਼ੁਰਗਾਂ ਦੇ ਨਕਸੇ ਕਦਮਾਂ ਤੇ ਚਲਦੇ ਹੋਏ ਉਨ੍ਹਾਂ ਦੇ ਪੁੱਤਰ ਦਰਸ਼ਨ ਸਿੰਘ ਰਾਏ ਤੇ ਜਸਵੰਤ ਸਿੰਘ ਰਾਏ ਬਿਜਲੀ ਬੋਰਡ ’ਚੋਂ ਬੇਦਾਗ਼ ਸੇਵਾ ਮੁਕਤ ਹੋਏ ਹਨ। ਰਾਏ ਪਰਿਵਾਰ ਦੀ ਫੁੱਲਵਾੜੀ ’ਚੋਂ ਉਨ੍ਹਾਂ ਦੇ ਪੋਤਰੇ ਹਰਮਨਜੀਤ ਸਿੰਘ ਰਾਏ ਸਰਕਾਰੀ ਅਧਿਆਪਕ ਤੇ ਹਰਸਿਮਰਨਜੀਤ ਸਿੰਘ ਰਾਏ ਵੀ ਉੱਚ ਸਿੱਖਿਅਤ ਹਨ। ਇਸ ਮੌਕੇ ਸਰਪੰਚ ਪ੍ਰਦੀਪ ਸਿੰਘ ਕੁਤਬਾ ਨੇ ਰਾਏ ਪਰਿਵਾਰ ਵੱਲੋਂ ਸਮਾਗਮ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜ਼ਿੰਮੇਵਾਰੀ ਮਨਜੀਤ ਸਿੰਘ ਬਾਜਵਾ ਵੱਲੋਂ ਨਿਭਾਈ ਗਈ। ਇਸ ਮੌਕੇ ਰਾਏ ਪਰਿਵਾਰ ਵੱਲੋਂ ਮਰਹੂਮ ਨਿਰੰਜਨ ਸਿੰਘ ਰਾਏ ਦੀ ਯਾਦ ’ਚ ਪਿੰਡ ਦੀਆਂ ਸਾਂਝੀਆਂ ਸੰਸਥਾਵਾਂ ਨੂੰ ਸ਼ਹਾਇਤਾ ਰਾਸੀ ਦਾਨ ਕੀਤੀ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਮੁਸਲਿਮ ਆਗੂ, ਜਾਕੂਬ ਖ਼ਾਨ, ਚੇਅਰਮੈਨ ਰਾਮ ਤੀਰਥ ਮੰਨਾ, ਚੇਅਰਮੈਨ ਰਾਜਵਿੰਦਰ ਸਿੰਘ ਸ਼ੇਰਪੁਰ, ਚੇਅਰਮੈਨ ਕਿਰਨਜੀਤ ਸਿੰਘ ਨਈਵਾਲਾ,ਸੁਖਵਿੰਦਰ ਦਾਸ ਬਾਵਾ,ਸਰਪੰਚ ਸਰਬਜੀਤ ਸਿੰਘ ਸੰਭੂ, ਪੁਨੀਤ ਮਾਨ ਗਹਿਲ, ਗੁਰਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਮਹਿਲ ਖੁਰਦ, ਦਵਿੰਦਰ ਸਿੰਘ ਧਨੋਆ,ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਜਗਦੇਵ ਸਿੰਘ ਸੈਂਡੀ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਗੁਰਮੇਲ ਸਿੰਘ ਮੌੜ, ਅਰੁਣ ਬਾਂਸਲ, ਹਰਵਿੰਦਰ ਕੁਮਾਰ ਜਿੰਦਲ, ਸੀਨੀਅਰ ਆਗੂ ਕੁਲਵੰਤ ਸਿੰਘ ਲੋਹਗੜ੍ਹ, ਅਰਸ਼ਦੀਪ ਸਿੰਘ ਬਿੱਟੂ, ਹਰਤੇਜ ਸਿੰਘ ਸਿੱਧੂ, ਰਿੰਕਾ ਬਾਹਮਣੀਆਂ, ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ,ਬਲਦੇਵ ਸਿੰਘ ਗਾਗੇਵਾਲ,ਬਲਵੰਤ ਸਿੰਘ ਛੀਨੀਵਾਲ, ਕਿਰਨਜੀਤ ਸਿੰਘ ਮਿੰਟੂ ਬੀਹਲਾ, ਸਰਪੰਚ ਰਣਜੀਤ ਸਿੰਘ ਕਲਾਲਾ, ਹਰਤੇਜ ਸਿੰਘ ਸਿੱਧੂ ਠੁੱਲੀਵਾਲ, ਸਰਪੰਚ ਹਰਪਾਲ ਸਿੰਘ ਮਹਿਲ ਖੁਰਦ, ਸਰਪੰਚ ਬਲਵਿੰਦਰ ਸਿੰਘ ਸਹਿਜੜਾ ਤੋਂ ਇਲਾਵਾ ਇਲਾਕੇ ਦੇ ਸਰਪੰਚ ਪੰਚ ਤੇ ਪ੍ਰਮੁੱਖ ਆਗੂ ਹਾਜ਼ਰ ਸਨ।