ਸੋਸਲ ਮੀਡੀਆ ਰਾਹੀਂ ਹੋਰ ਰਹੀਆਂ ਧੋਖਾਧੜੀਆਂ ਤੋਂ ਸੁਚੇਤ ਹੋਣ ਦੀ ਜ਼ਰੂਰਤ
ਸੋਸਲ ਮੀਡੀਆ ਰਾਹੀਂ ਹੋਰ ਰਹੀਆਂ ਧੋਖਾਧੜੀਆਂ ਤੋਂ ਸੁਚੇਤ ਹੋਣ ਦੀ ਜਰੂਰਤ
Publish Date: Tue, 07 Apr 2026 06:27 PM (IST)
Updated Date: Wed, 08 Apr 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਦੇ ਆਧੁਨਿਕ ਸਮੇਂ ’ਚ ਇਨਸਾਨ ਨੇ ਵਿਗਿਆਨਿਕ ਖ਼ੋਜਾਂ ਕਰਕੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਪਰ ਇਸ ਦਾ ਖ਼ਮਿਆਜਾ ਵੀ ਉਸ ਨੂੰ ਭੁਗਤਨਾ ਪੈ ਰਿਹਾ ਹੈ। ਮਨੁੱਖ ਨੇ ਆਪਣੀ ਸਹੂਲਤ ਦੇ ਲਈ ਬਣਾਏ ਮੋਬਾਈਲ ਹੁਣ ਹਰ ਇਕ ਦੇ ਹੱਥ ’ਚ ਹਨ। ਮੋਬਾਈਲ ਫੋਨ ਦੀ ਵਰਤੋਂ ਹਰ ਛੋਟਾ-ਵੱਡਾ ਕਰ ਰਿਹਾ ਹੈ। ਇਸ ਦੀ ਵਰਤੋਂ ਬਹੁਤ ਜ਼ਿਆਦਾ ਵਧ ਚੁੱਕੀ ਹੈ। ਮੋਬਾਈਲ ਰਾਹੀਂ ਹੁਣ ਪੈਸਿਆਂ ਦਾ ਲੈਣ-ਦੇਣ ਵੀ ਆਮ ਹੋ ਰਿਹਾ ਹੈ ਪਰ ਅਜਿਹੇ ’ਚ ਮੋਬਾਈਲ ਫੋਨਾਂ ਰਾਹੀਂ ਆਨਲਾਈਨ ਠੱਗੀਆਂ ਵੀ ਬਹੁਤ ਜ਼ਿਆਦਾ ਵਧ ਗਈਆਂ। ਇਸ ਦੇ ਮਾਮਲੇ ਹਰ ਦਿਨ ਦੇਖੇ ਜਾ ਸਕਦੇ ਹਨ। ਅਜਿਹੇ ’ਚ ਆਨਲਾਈਨ ਹੋ ਰਹੇ ਧੋਖੇ ਤੋਂ ਸੁਚੇਤ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਪੇਸ਼ ਹਨ ਪੰਜਾਬੀ ਜਾਗਰਣ ਨਾਲ ਵੱਖ—ਵੱਖ ਸ਼ਖਸੀਅਤਾਂ ਦੇ ਵਿਚਾਰ। : ਮੋਬਾਈਲ ਦੀ ਗਲਤ ਵਰਤੋਂ ਬਣ ਰਹੀ ਹੈ ਖ਼ਤਰਾ : ਜਸਵੀਰ ਸਿੰਘ : ਜਸਵੀਰ ਸਿੰਘ ਸਿੱਧੂ ਐਮਡੀ ਬਾਬਾ ਸੇਖ਼ ਫ਼ਰੀਦ ਹਾਈ ਸਕੂਲ ਨੇ ਕਿਹਾ ਕਿ ਮੋਬਾਈਲ ਫੋਨਾਂ ਨੇ ਭਾਵੇਂ ਇਕ ਦੂਸਰੇ ਨੂੰ ਨੇੜੇ ਕਰ ਦਿੱਤਾ ਹੈ ਪਰ ਇਸ ਦੀ ਗਲਤ ਵਰਤੋਂ ਬਹੁਤ ਜਿਆਦਾ ਵਧ ਗਈ ਹੈ, ਜਿਸ ਕਾਰਨ ਲੋਕ ਦਿਨ ਪ੍ਰਤੀ ਦਿਨ ਇਸ ਦੇ ਸਿ਼ਕਾਰ ਹੁੰਦੇ ਜਾ ਰਹੇ ਹਨ। ਮੋਬਾਈਲ ਫੋਨਾਂ ਰਾਹੀਂ ਸ਼ਰਾਰਤੀ ਅਨਸਰ ਖਾਤਿਆਂ ’ਚੋਂ ਪੈਸੇ ਉਠਾ ਰਹੇ ਹਨ। ਜਿਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ। : ਪੜ੍ਹੇ-ਲਿਖੇ ਵਿਅਕਤੀ ਨਾਲ ਵੀ ਵੱਜ ਰਹੀਆਂ ਨੇ ਠੱਗੀਆਂ : ਤਨਵੀਰ ਸਿੰਘ ਤਨਵੀਰ ਸਿੰਘ ਵਾਈਸ ਚੇਅਰਮੈਨ ਸੈਕਰਟ ਹਾਰਟ ਗਰੁੱਪ ਬਰਨਾਲਾ ਨੇ ਕਿਹਾ ਕਿ ਮੋਬਾਈਲ ਫੋਨ ਹਰ ਇਕ ਬੱਚੇ ਤੇ ਵੱਡੀ ਉਮਰ ਦੇ ਵਿਅਕਤੀ ਦੇ ਹੱਥ ’ਚ ਹੈ, ਮੋਬਾਈਲ ਫੋਨ ਤੋਂ ਬਿਨ੍ਹਾਂ ਵਿਅਕਤੀ ਘਰੋਂ ਨਹੀਂ ਨਿੱਕਲਦਾ। ਮੋਬਾਈਲ ਫੋਨ ਦੀ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ, ਬੱਚੇ ਇਸ ਦੀ ਵਰਤੋਂ ਕਰਨ ਦੇ ਨਾਲ ਬਿਮਾਰੀ ਤੇ ਮੌਤ ਦਾ ਸ਼ਿਕਾਰ ਹੋ ਰਹੇ ਹਨ। ਅੱਜ-ਕੱਲ੍ਹ ਮੋਬਾਈਲ ਫੋਨਾਂ ’ਤੇ ਪੈਸਿਆਂ ਦੀ ਠੱਗੀ ਵੀ ਵਧ ਚੁੱਕੀ ਹੈ। ਜਿਸ ਦਾ ਪੜਿ੍ਹਆ-ਲਿਖਿਆ ਵਿਅਕਤੀ ਵੀ ਸ਼ਿਕਾਰ ਹੋ ਰਿਹਾ ਹੈ। : ਅਣਪਛਾਤੀਆਂ ਫੋਨ ਕਾਲਾਂ ਤੋਂ ਰਹੋ ਸੁਚੇਤ : ਹਨੀ ਚਹਿਲ ਸਮਾਜ ਸੇਵੀ ਡਾ. ਰਸਵਿੰਦਰ ਸਿੰਘ ਹਨੀ ਚਹਿਲ ਨੇ ਕਿਹਾ ਕਿ ਅੱਜ ਹਰ ਇਕ ਦੇ ਮੋਬਾਇਲ ਫੋਨ ’ਚ ਅਜਿਹੇ ਐਪ ਆ ਚੁੱਕੇ ਹਨ ਜ਼ੋ ਸਿੱਧੇ ਤੁਹਾਡੇ ਖਾਤਿਆਂ ਦੇ ਨਾਲ ਅਟੈਚ ਹਨ। ਜਿਸ ਦੇ ਚਲਦਿਆਂ ਮੋਬਾਇਲ ਦੀ ਵਰਤੋਂ ਕਰਨ ਵਾਲਾ ਹਰ ਵਿਅਤਕੀ ਧੋਖਾਧੜੀ ਦਾ ਸਿ਼ਕਾਰ ਹੋ ਰਿਹਾ ਹੈ। ਅੱਜ-ਕ੍ਹੱਲ ਅਣਪਛਾਤੇ ਨੰਬਰਾਂ ਤੋਂ ਬੈਂਕ ਅਧਿਕਾਰੀ ਦੱਸ ਦੇ ਫੋਨ ਆ ਰਹੇ ਹਨ ਤੇ ਲੋਕਾਂ ਪਾਸੋ ਓਟੀਵੀ ਲੈ ਕੇ ਉਨ੍ਹਾਂ ਦੇ ਖਾਤਿਆਂ ’ਚ ਪੈਸੇ ਉਡਾ ਲੈਂਦੇ ਹਨ ਅਜਿਹੇ ’ਚ ਸੁਚੇਤ ਰਾਹਿਣਾ ਬਹੁਤ ਜ਼ਰੂਰੀ ਹੈ। ਆਨਲਾਇਨ ਠੱਗੀ ਦੇ ਮਸਲੇ ਵਧੇ : ਰਿਸ਼ਵ ਜੈਨ ਰਿਸ਼ਵ ਜੈਨ ਚੇਅਰਮੈਨ ਜੀਐੱਸ ਸਕੂਲ ਧੌਲਾ ਨੇ ਕਿਹਾ ਕਿ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਨਲ ਬਹੁਤ ਭਿਆਨਕ ਹਾਦਸੇ ਤਾਂ ਵਾਪਰ ਰਹੇ ਹਨ ਪਰ ਇਸ ਦੀ ਵਰਤੋਂ ਨਾਲ ਮਨੁੱਖੀ ਆਪਣੀ ਮਿਹਨਤ ਨਾਲ ਕਮਾਈ ਪੁੰਜੀ ਨੂੰ ਵੀ ਖੋਰਾ ਲਗਾ ਰਿਹਾ ਹੈ। ਮੋਬਾਈਲ ਫੋਨਾਂ ’ਤੇ ਧੋਖਾਧੜੀ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਅਜਿਹੇ ’ਚ ਸੁਚੇਤ ਰਹਿ ਕੇ ਠੱਗੀਆਂ ਤੋਂ ਬਚਿਆ ਜਾ ਸਕਦਾ ਹੈ।