ਚੋਰੀ ਕੀਤੇ ਆਈਫੋਨ ਸਮੇਤ ਇਕ ਕਾਬੂ
ਚੋਰੀ ਕੀਤੇ ਆਈਫੋਨ ਸਮੇਤ ਇਕ ਕਾਬੂ
Publish Date: Thu, 16 Apr 2026 05:41 PM (IST)
Updated Date: Fri, 17 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਚੋਰੀ ਕੀਤੇ ਆਈਫੋਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬੇਅੰਤ ਸਿੰਘ, ਜਿਸ ਵਿਰੁੱਧ ਪਹਿਲਾਂ ਵੀ ਕਈ ਚੋਰੀ ਦੇ ਮਾਮਲੇ ਦਰਜ ਹਨ, ਚੋਰੀ ਦੇ ਸਾਮਾਨ ਸਮੇਤ ਦੁਸ਼ਹਿਰਾ ਗਰਾਊਂਡ ਨੇੜੇ ਘੁੰਮ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਆਈਫੋਨ ਬਰਾਮਦ ਕੀਤਾ।