ਦੜਾ ਸੱਟਾ ਲਗਵਾਉਣ ਦੇ ਮਾਮਲੇ ’ਚ ਕਾਬੂ
ਦੜਾ ਸੱਟਾ ਲਗਵਾਉਣ ਦੇ ਮਾਮਲੇ ’ਚ ਇਕ ਕਾਬੂ
Publish Date: Sat, 21 Feb 2026 03:40 PM (IST)
Updated Date: Sun, 22 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਸੰਘੇੜਾ ਰੋਡ ਤੇ ਦੜਾ ਸੱਟਾ ਲਗਵਾ ਰਹੇ ਵਿਅਕਤੀ ਨੂੰ 4270 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਦੀਪਕ ਦੀਪੂ ਪੁੱਤਰ ਮੋਤੀ ਲਾਲ ਵਾਸੀ ਬਰਨਾਲਾ ਦੜਾ ਸੱਟਾ ਲਗਵਾਉਣ ਦਾ ਆਦੀ ਹੈ ਜੋ ਕਿ ਅੱਜ ਵੀ ਸੰਘੇੜਾ ਰੋਡ ਤੇ ਖੜ੍ਹਾ ਦੜਾ ਸੱਟਾ ਲਗਵਾ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਉਕਤ ਵਿਅਕਤੀ ਨੂੰ 4270 ਰੁਪਏ ਦੀ ਰਾਸ਼ੀ ਸਮੇਤ ਕਾਬੂ ਕਰ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।