ਆਰਿਆਭੱਟ ਕਾਲਜ ’ਚ ਵੋਟਰ ਦਿਵਸ ਮਨਾਇਆ
ਆਰਿਆਭੱਟ ਕਾਲਜ, ਬਰਨਾਲਾ ਵਿਖੇ ਐਨਐਸਐਸ ਅਤੇ ਵਣਜ ਤੇ ਪ੍ਰਬੰਧਨ ਵਿਭਾਗ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ
Publish Date: Sat, 24 Jan 2026 04:24 PM (IST)
Updated Date: Sun, 25 Jan 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰਿਆਭੱਟ ਕਾਲਜ, ਬਰਨਾਲਾ ਵਿਖੇ ਐੱਨਐੱਸਐੱਸ ਅਤੇ ਵਣਜ ਤੇ ਪ੍ਰਬੰਧਨ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਰਾਸ਼ਟਰੀ ਵੋਟਰ ਦਿਵਸ ਬੜੇ ਉਤਸ਼ਾਹ ਅਤੇ ਜਾਗਰੂਕਤਾ ਭਾਵ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਲੋਕਤੰਤਰਕ ਮੁੱਲਾਂ, ਵੋਟ ਦੇ ਅਧਿਕਾਰ ਅਤੇ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਸੂਝ-ਬੂਝ ਪੈਦਾ ਕਰਨਾ ਸੀ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ, ਨਿਰਪੱਖ ਚੋਣ ਪ੍ਰਕਿਰਿਆ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ’ਚ ਨਾਗਰਿਕਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਵਕਤਾਵਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਅਤੇ ਨਿਡਰਤਾ ਨਾਲ ਪ੍ਰਯੋਗ ਕਰਨ ਅਤੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ, ਭਾਸ਼ਣ ਅਤੇ ਜਾਗਰੂਕਤਾ ਸੰਦੇਸ਼ਾਂ ਰਾਹੀਂ ਲੋਕਤੰਤਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਐਨਐਸਐਸ ਵਲੰਟੀਅਰਾਂ ਨੇ “ਸਚੇਤ ਵੋਟਰ – ਮਜ਼ਬੂਤ ਲੋਕਤੰਤਰ” ਦਾ ਸੰਦੇਸ਼ ਦਿੱਤਾ। ਇਹ ਸਮਾਗਮ ਇੰਜੀਨੀਅਰ ਆਰ.ਕੇ. ਗੁਪਤਾ (ਚੇਅਰਮੈਨ), ਡਾ. ਅਜੈ ਮਿੱਤਲ (ਡਾਇਰੈਕਟਰ), ਡਾ. ਭਾਵੇਤ ਗਰਗ (ਅਕਾਦਮਿਕ ਡੀਨ), ਡਾ. ਜਸ਼ਨ ਜੋਤ (ਮੁਖੀ, ਵਣਜ ਅਤੇ ਪ੍ਰਬੰਧਨ ਵਿਭਾਗ), ਮਿਸ. ਡਿੰਪੀ ਕੌਰ ਅਤੇ ਕਮਲਪ੍ਰੀਤ ਕੌਰ ਤੇ ਕਾਲਜ ਪ੍ਰਬੰਧਨ ਨੇ ਐਨਐਸਐਸ ਵਿਭਾਗ ਦੀ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਆਰਿਆਭੱਟ ਕਾਲਜ, ਬਰਨਾਲਾ ਸਮਾਜਿਕ ਜਾਗਰੂਕਤਾ ਅਤੇ ਰਾਸ਼ਟਰ ਨਿਰਮਾਣ ਲਈ ਲਗਾਤਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦਾ ਰਹੇਗਾ।