ਨਸ਼ੀਲਾ ਪਦਾਰਥ ਚਿੱਟਾ ਬਰਾਮਦ, ਮਾਮਲਾ ਦਰਜ
ਨਸ਼ੀਲਾ ਪਦਾਰਥ ਚਿੱਟਾ ਬਰਾਮਦ, ਮਾਮਲਾ ਦਰਜ
Publish Date: Sun, 19 Apr 2026 05:33 PM (IST)
Updated Date: Mon, 20 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਥਾਣਾ ਧਨੌਲਾ ਦੀ ਪੁਲਿਸ ਨੇ ਨਸ਼ੀਲਾ ਪਾਊਡਰ ਚਿੱਟਾ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਤਪਾ ਪੁਲਿਸ ਜਦ ਘੜੈਲੀ ਪੁੱਲ ਤਪਾ ਥੱਲੋ ਤਪਾ-ਦਰਾਜ ਰੋਡ ਨੂੰ ਮੁੜੀ ਤਾ ਪੁਲਿਸ ਪਾਰਟੀ ਦੇ ਸਾਹਮਣੇ ਸੱਜੇ ਹੱਥ ਪੁਲ ਥੱਲ੍ਹੇ 2 ਨੌਜਵਾਨ ਜਿਨ੍ਹਾਂ ’ਚੋ ਇੱਕ ਮੋਟਰਸਾਈਕਲ ਦੀ ਸੀਟ ’ਤੇ ਬੈਠਾ ਤੇ ਦੂਸਰਾ ਉਸ ਕੋਲ ਖੜ੍ਹਾ ਵਿਖਾਈ ਦਿੱਤਾ, ਜੋ ਦੋਵੇਂ ਜਣੇ ਆਪਣੇ ਹੱਥਾਂ ’ਚ ਫੜੇ ਲਿਫਾਫਾ ਪਾਰਦਰਸ਼ੀ ਦੀ ਫਰੋਲਾ ਫਰਾਲੀ ਕਰ ਰਹੇ ਸਨ, ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਜੱਗਾ ਸਿੰਘ ਵਾਸੀ ਬੁੱਗਰਾਂ ਰੋਡ, ਕਰਿਆੜਵਾਲਾ ਤੇ ਦੂਸਰੇ ਨੇ ਆਪਣਾ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਨੇੜੇ ਆਟਾ ਚੱਕੀ, ਹਰਕਿਸ਼ਨਪੁਰਾ ਦੱਸਿਆ ਜਿਨ੍ਹਾਂ ਵੱਲੋਂ ਸੁੱਟੀ ਲਿਫਾਫੀ ਪੋਲੀਥੀਨ ਪਾਰਦਰਸ਼ੀ ਜਿਸ ’ਚੋਂ 15 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।