ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ, ਮਾਮਲਾ ਦਰਜ
ਨਸ਼ੀਲੀਆਂ ਗੋਲੀਆਂ ਬਰਾਮਦ, ਮਾਮਲਾ ਦਰਜ
Publish Date: Sun, 12 Apr 2026 06:16 PM (IST)
Updated Date: Mon, 13 Apr 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਪਾਰਟੀ ਚੈਕਿੰਗ ਸਬੰਧੀ ਪਿੰਡ ਧੂਰਕੋਟ ਤੋ ਆਉਦੇ ਕੱਚਾ ਰਸਤਾ ਰਾਹੀ ਰੂੜੇਕੇ ਕਲਾ ਨੂੰ ਆ ਰਹੀ ਸੀ ਤਾਂ ਬਰੋਟੇ ਦੇ ਦੱਰਖਤ ਹੇਠਾ ਤਿੰਨ ਨੌਜਵਾਨ ਲੜਕੇ ਮੋਮੀ ਲਿਫਾਫਾ ਪਾਰਦਰਸੀ ਦੀ ਫਰੋਲਾ ਫਰਾਲੀ ਕਰ ਰਹੇ ਸੀ ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਏ ਤੇ ਸ਼ੱਕ ਦੀ ਬਿਨਾ ਪਰ ਚੈੱਕ ਕਰਨ ’ਤੇ ਉਨ੍ਹਾਂ ਦੇ ਕਬਜਾ ਵਿਚਲੇ ਮੋਮੀ ਲਿਫਾਫਾ ਪਾਰਦਰਸ਼ੀ ’ਚੋਂ 70 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਹਰਮਨਦੀਪ ਸਿੰਘ ਉਰਫ ਜੋਤੀ, ਗੁਰਦਾਸ ਸਿੰਘ ਉਰਫ ਹੀਰਾ ਵਾਸੀਆਨ ਪੱਤੀ ਗੁੱਦੜ ਧੂਰਕੋਟ, ਜਤਿੰਦਰ ਸਿੰਘ ਉਰਫ ਮੰਤਰੀ ਉਰਫ ਬੱਬੂ ਵਾਸੀ ਨਾਥੀਆ ਪੱਤੀ ਧੂਰਕੋਟ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।