ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ, ਮਾਮਲਾ ਦਰਜ
ਨਸ਼ੀਲੀਆਂ ਗੋਲੀਆਂ ਬਰਾਮਦ, ਮਾਮਲਾ ਦਰਜ
Publish Date: Thu, 22 Jan 2026 05:55 PM (IST)
Updated Date: Fri, 23 Jan 2026 04:10 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਥਾਣਾ ਭਦੌੜ ਦੀ ਪੁਲਿਸ ਵਲੋਂ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੌਰਾਨੇ ਗਸ਼ਤ ਦਾਣਾ ਮੰਡੀ ਭਦੌੜ ਗੋਦਾਮਾ ਵਾਲੀ ਸਾਈਡ ਬਣੇ ਕਮਰੇ ਪਾਸ ਕੁੱਝ ਨੌਜਵਾਨ ਦਿਖਾਈ ਦਿੱਤੇ ਜੋ ਇੱਕ ਲਿਫਾਫੀ ਦੀ ਫਰੋਲਾ ਫਿਰਾਲੀ ਕਰ ਰਹੇ ਸੀ। ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਰੋਲੋਂ 41 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਜੀਵਨ ਸਿੰਘ ਉਰਫ ਜੀਮਾ ਪੁੱਤਰ ਦਰਸ਼ਨ ਸਿੰਘ ਵਾਸੀ ਤਲਵੰਡੀ ਰੋਡ ਮੱਝੂਕੇ, ਜੱਗਾ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪੱਤੀ ਮੋਹਰ ਸਿੰਘ ਬੀ ਭਦੌੜ , ਅਵਤਾਰ ਸਿੰਘ ਉਰਫ ਕਾਲਾ ਪੁੱਤਰ ਰਾਜਵਿੰਦਰ ਸਿੰਘ ਵਾਸੀ ਨੈਣੇਵਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।