ਨਸ਼ੀਲੇ ਕੈਪਸੂਲ ਬਰਾਮਦ, ਮਾਮਲਾ ਦਰਜ
ਨਸ਼ੀਲੇ ਕੈਪਸੂਲ ਬਰਾਮਦ, ਮਾਮਲਾ ਦਰਜ
Publish Date: Fri, 27 Feb 2026 06:38 PM (IST)
Updated Date: Sat, 28 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਥਾਣਾ ਭਦੌੜ ਦੀ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਜਗਰੂਪ ਸਿੰਘ ਉਰਫ ਕਾਕਾ ਪੁੱਤਰ ਵਜੀਰ ਚੰਦ ਵਾਸੀ ਗਰੂ ਨਾਨਕ ਬਸਤੀ ਰਾਮਪੁਰਾ ਤੇ ਕਰਮਜੀਤ ਸਿੰਘ ਉਰਫ ਤੋਤਾ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗੁਰੂ ਨਾਨਕ ਨਗਰ ਰਾਮਪੁਰਾ ਜੋ ਕਿ ਬਾਹਰੋਂ ਸਸਤੇ ਭਾਅ ’ਚ ਨਸ਼ੀਲੇ ਕੈਪਸੂਲ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਨੇ ਮੌਕੇ ’ਤੇ ਰੇਡ ਕਰ ਕੇ ਉਨ੍ਹਾਂ ਕੋਲੋਂ 4200 ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।