ਨਗਰ ਪੰਚਾਇਤ ਦੇ ਟਿਊਬਵੈੱਲ ਦੀ ਕੇਬਲ ਹੋਈ ਚੋਰੀ
ਨਗਰ ਪੰਚਾਇਤ ਦੇ ਟਿਊਬਵੈਲ ਦੀ ਕੇਬਲ ਹੋਈ ਚੋਰੀ
Publish Date: Wed, 18 Feb 2026 05:30 PM (IST)
Updated Date: Wed, 18 Feb 2026 05:33 PM (IST)
ਹਰਮੇਸ਼ ਸਿੰਘ ਮੇਸ਼ੀ ਪੰਜਾਬੀ ਜਾਗਰਣ ਦਿੜ੍ਹਬਾ : ਨਗਰ ਪੰਚਾਇਤ ਦਿੜਬਾ ਅਧੀਨ ਤਹਿਸੀਲ ਰੋਡ ਤੇ ਸਟੇਡੀਅਮ ਦੇ ਨਜ਼ਦੀਕ ਲਾਏ ਗਏ ਟਿਊਬਵੈੱਲ ਦੀ ਕੇਬਲ ਤਾਰ ਚੋਰਾਂ ਵੱਲੋਂ ਵੱਢ ਕੇ ਚੋਰੀ ਕਰ ਲਈ ਹੈ। ਤਾਰ ਦੇ ਚੋਰੀ ਕਰ ਲੈਣ ਤੋਂ ਬਾਅਦ ਸਵੇਰ ਵੇਲੇ ਲੋਕਾਂ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਸਕੀ, ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸਦੇ ਰਹੇ। ਨਗਰ ਪੰਚਾਇਤ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਸਟੇਸ਼ਨ ਅੰਦਰ ਚੋਰੀ ਦੀ ਰਿਪੋਰਟ ਲਿਖਵਾ ਦਿੱਤੀ ਗਈ ਹੈ ਅਤੇ ਜਲਦੀ ਹੀ ਨਵੀਂ ਕੇਬਲ ਤਾਰ ਪਾ ਕੇ ਪਾਣੀ ਦੀ ਸਪਲਾਈ ਨੂੰ ਬਹਾਲ ਕੀਤਾ ਜਾਵੇਗਾ। ਮੋਟਰਾਂ ਤੋਂ ਕੇਵਲ ਤਾਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਪਿੰਡਾਂ ਵਿੱਚ ਆਮ ਹੋ ਰਹੀਆਂ ਹਨ, ਇਸ ਤੋਂ ਪਹਿਲਾਂ ਛੋਟੀ ਕਨਾਲ ਵਿਖੇ ਵੀ ਪਿੰਡਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਹੋਈਆਂ ਸਨ ਅਤੇ ਪਿਛਲੀ ਰਾਤ ਨਗਰ ਪੰਚਾਇਤ ਦੀ ਮੋਟਰ ਦੀ ਕੇਬਲ ਚੋਰੀ ਹੋਣ ਨਾਲ ਮਾਮਲਾ ਹੋਰ ਭੱਖ ਗਿਆ ਹੈ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਚੋਰ ਬੇਖੌਫ ਹੋ ਕੇ ਆਪਣੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।