ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Sun, 01 Feb 2026 05:47 PM (IST)
Updated Date: Mon, 02 Feb 2026 04:10 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਰਵਿਦਾਸ ਕਮੇਟੀ ਸੈਲਾਨੀ ਪੱਤੀ ਹੰਡਿਆਇਆ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਜਿਥੇ ਥਾਂ-ਥਾਂ ’ਤੇ ਸਵਾਗਤੀ ਗੇਟ ਲਗਾਏ ਗਏ, ਉਥੇ ਹੀ ਸੰਗਤ ਲਈ ਚਾਹ-ਪਾਣੀ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਕਮੇਟੀ ਧਨੌਲਾ ਖੁਰਦ ਤੇ ਸੈਦੋ ਪੱਤੀ ਹੰਡਿਆਇਆ ਵੱਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਦੌਰਾਨ ਰਾਸਟਰਪਤੀ ਐਵਾਰਡੀ ਕਵੀਸ਼ਰੀ ਜਥਾ ਮਾਸਟਰ ਰੇਵਤੀ ਪ੍ਰਸਾਦ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਜੀਵਨ ਸਬੰਧੀ ਕਵੀਸ਼ਰੀਆ ਪੇਸ਼ ਕੀਤੀ ਗਈ। ਇਸ ਮੌਕੇ ਪ੍ਰਧਾਨ ਚਮਕੌਰ ਸਿੰਘ ਘਮੰਡਾ, ਅਵਤਾਰ ਸਿੰਘ ਸਟੇਜ ਸੈਕਟਰੀ, ਗੁਰਜੀਤ ਸਿੰਘ, ਰਣਜੀਤ ਸਿੰਘ, ਮੱਘਰ ਸਿੰਘ, ਸਰਪੰਚ ਗੁਰਬਿੰਦਰ ਸਿੰਘ ਗੋਗੀ ਧਨੌਲਾ ਖੁਰਦ, ਪ੍ਰਧਾਨ ਨਿਰਮਲ ਸਿੰਘ ਧਨੌਲਾ ਖੁਰਦ, ਜਸਵਿੰਦਰ ਸਿੰਘ ਕਾਕਾ, ਸੋਨੀ ਨੰਬਰਦਾਰ, ਬੂਟਾ ਸਿੰਘ ਸੁਖਰਾਜ ਸਿੰਘ, ਪੁਲਿਸ ਚੌਂਕੀ ਹੰਡਿਆਇਆ ਤਰਸੇਮ ਸਿੰਘ, ਹੌਲਦਾਰ ਮਨਪ੍ਰੀਤ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਮਹਿਲਾ ਕਾਂਸਟੇਬਲ ਕੋਮਲ ਤੇ ਮਹਾਰਾਣੀ ਜਿੰਦਾਂ ਕੌਰ ਨੌਜਵਾਨ ਸਭਾ ਹੰਡਿਆਇਆ ਵੱਲੋਂ ਨਗਰ ਕੀਰਤਨ ਦੌਰਾਨ ਆਪਣੀ ਸੇਵਾਵਾਂ ਦਿੱਤੀਆਂ।