205 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
205 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Fri, 06 Mar 2026 05:33 PM (IST)
Updated Date: Sat, 07 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ 205 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਰਸਦੀਪ ਸਿੰਘ ਉਰਫ ਤੇਜਿੰਦਰ ਉਰਫ ਰਾਜਸਥਾਨੀ ਪੁੱਤਰ ਰਾਜ ਸਿੰਘ ਵਾਸੀ ਬਨਾਵਾਲੀ ਗੰਗਾਨਗਰ ਹਾਲ ਨੇੜੈ ਤਿਰਵੈਣੀ ਸਾਹਿਬ ਗੁਰਦੁਆਰਾ ਸ਼ਹਿਣਾ, ਬਲਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਤੂਤੜਾ ਪੱਤੀ ਸ਼ਹਿਣਾ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਨਿਰਭੈ ਸਿੰਘ ਵਾਸੀ ਗੋਸਲਾ ਦੇ ਕੋਠੇ ਸ਼ਹਿਣਾ, ਜੋ ਬਾਹਰੋ ਪਾਬੰਦੀਸ਼ੁਦਾ ਗੋਲੀਆਂ ਸਸਤੇ ਭਾਅ ’ਚ ਲਿਆ ਕੇ ਅੱਗੇ ਮਹਿੰਗੇ ਭਾਅ ’ਚ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਸ਼ਹਿਣਾ ਤੋਂ ਵਿਧਾਤੇ ਨੂੰ ਨਹਿਰ ਦੇ ਨਾਲ ਜਾਂਦੇ ਕੱਚੇ ਰਸਤੇ ’ਤੇ ਤੁਰ ਫਿਰ ਕੇ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੀ ਤਾਕ ’ਚ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਇਹ ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਉਕਤ ਮਾਮਲੇ ’ਚ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਦੇ ਕਬਜੇ ’ਚੋਂ 205 ਪਾਬੰਦੀਸ਼ੁਦਾ ਗੋਲੀਆਂ ਰੰਗ ਬਾਵਾ ਬਰਾਮਦ ਕਰਵਾਈਆਂ।