- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਡੀ ਸੀ ਬਰਨਾਲਾ ਨਾਲ ਕੀਤੀ ਮੁਲਾਕਾਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਵੱਲੋਂ ਬੀਤੇ ਦਿਨੀ ਜ਼ਿਲਾ ਬਰਨਾਲਾ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਆਈ ਏ ਐਸ ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਵੱਲੋਂ ਜਿਲਾ ਬਰਨਾਲਾ ਦੀ ਸਬ ਤਹਿਸੀਲ ਭਦੌੜ ਦੀਆਂ ਦਰਪੇਸ਼ ਆ ਰਹੀਆਂ ਸਾਰੀਆ ਸਮੱਸਿਆਵਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਵਾਇਆ ।ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਭਦੌੜ ਦੀਆਂ ਸਮੱਸਿਆਵਾਂ ਜਿਵੇਂ ਕਿ ਬਰਨਾਲਾ - ਬਾਜਖਾਨਾ ਰੋਡ ਮੇਨ ਸੜਕ, ਭਦੌੜ ਨੂੰ ਨੇੜਲੇ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ, ਗੰਦੇ ਪਾਣੀ ਦੇ ਨਿਕਾਸ ਲਈ ਪ੍ਰੋਜੈਕਟ, ਲਈ ਜੋ ਕਰੋੜਾਂ ਰੁਪਏ ਦੇ ਫੰਡ ਜਾਰੀ ਚੁੱਕੇ ਹੋਏ ਆ ਹੋ ਚੁੱਕੇ ਹਨ ਅਤੇ ਉਹਨਾਂ ਦੇ ਟੈਂਡਰ ਵੀ ਹੋ ਚੁੱਕੇ ਹਨ ਉਹਨਾਂ ਉੱਪਰ ਜਲਦੀ ਹੀ ਕੰਮ ਚਾਲੂ ਕਰਾਉਣ ਦੀ ਗੁਜਾਰਿਸ਼ ਕੀਤੀ ਮੰਗ ਕੀਤੀ। ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਵੱਲੋਂ ਭਦੌੜ ਦੇ ਸੀਵਰੇਜ ਦੀ ਸਮੱਸਿਆਂ ਵੱਲ ਵੀ ਡਿਪਟੀ ਕਮਿਸ਼ਨਰ ਬਰਨਾਲਾ ਦਾ ਧਿਆਨ ਦਵਾਇਆ ਗਿਆ,ਕਿਉਂਕਿ ਸੀਵਰੇਜ ਥੋੜੇ ਸਮੇਂ ਬਾਅਦ ਹੀ ਕਾਫੀ ਜਗ੍ਹਾ ਤੋਂ ਲੀਕ ਹੋ ਕੇ ਭਦੌੜ ਦੀ ਸੁੰਦਰਤਾ ਨੂੰ ਖਤਮ ਕਰ ਦਿੰਦਾ ਹੈ, ਜਿਸ ਕਰਕੇ ਇਸ ਸਮੱਸਿਆ ਦਾ ਸਥਾਈ ਲੱਭਣ ਲਈ ਉਚੇਚੇ ਤੌਰ ਤੇ ਡੀ ਸੀ ਸਾਹਿਬ ਜੀ ਦਾ ਧਿਆਨ ਦਵਾਇਆ ਗਿਆ। ਇਸ ਤੋਂ ਇਲਾਵਾ ਪੂਰੇ ਸ਼ਹਿਰ ਭਦੌੜ ਦੀਆਂ ਸਟਰੀਟ ਲਾਈਟਾਂ, ਪਾਰਕਾਂ,ਬਰਸਾਤਾਂ ਦੇ ਦੌਰਾਨ ਭਦੌੜ ਦੇ ਸਾਰੇ ਹੀ ਓਵਰ ਫਲੋਅ ਹੋ ਰਹੇ ਛੱਪੜਾਂ ਲਈ ਵੀ ਜੋ ਟੈਂਡਰ ਪਾਸ ਹੋਏ ਹੋਏ ਹਨ ਉਹਨਾਂ ਉੱਪਰ ਜਲਦੀ ਕੰਮ ਚਾਲੂ ਕਰਾਉਣ ਦੀ ਮੰਗ ਵੀ ਕੀਤੀ । ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਵੱਲੋਂ ਉਚੇਚੇ ਤੌਰ ਤੇ ਭਦੌੜ ਸ਼ਹਿਰ ਦਾ ਦੌਰਾ ਕਰਨ ਲਈ ਡਿਪਟੀ ਕਮਿਸ਼ਨਰ ਸਾਹਿਬ ਨੂੰ ਸੱਦਾ ਪੱਤਰ ਵੀ ਦਿੱਤਾ।