ਨਗਰ ਕੌਂਸਲ ਤਪਾ ਨੇ ਨਾਜਾਇਜ਼ ਕਬਜ਼ੇ ਹਟਵਾਏ
ਨਗਰ ਕੌਂਸਲ ਤਪਾ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਕਬਜ਼ੇ ਹਟਵਾਏ
Publish Date: Sat, 31 Jan 2026 04:46 PM (IST)
Updated Date: Sun, 01 Feb 2026 04:05 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼ਹਿਰ ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਸਾਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ਿਆਂ ਨਾਲ ਆਵਾਜਾਈ ’ਚ ਪੈਂਦੇ ਵਿਘਨ ਦੇ ਮੱਦੇਨਜ਼ਰ ਨਗਰ ਕੌਂਸਲ ਤਪਾ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਕਬਜ਼ੇ ਹਟਵਾਏ ਗਏ। ਦੱਸਣਯੋਗ ਹੈ ਕਿ ਸ਼ਹਿਰ ਦੇ ਅੰਦਰਲੇ ਬੱਸ ਸਟੈਂਡ, ਸਦਰ ਬਾਜ਼ਾਰ, ਬਾਲਮੀਕੀ ਚੌਂਕ, ਸਕੂਲ ਰੋਡ ਆਦਿ ਤੇ ਅਕਸਰ ਜਾਮ ਲੱਗਾ ਰਹਿੰਦਾ ਸੀ। ਸਦਰ ਬਾਜ਼ਾਰ ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਕਾਫੀ ਅੱਗੇ ਤੱਕ ਵਧਾਅ ਰੱਖੀਆਂ ਸਨ। ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ ਤੇ ਕਈ ਵਾਰ ਤਾਂ ਹਾਦਸਾ ਹੋਣ ਦੀ ਵੀ ਨੌਬਤ ਆ ਜਾਂਦੀ ਸੀ। ਥਾਣੇਦਾਰ ਸ਼ਰੀਫ਼ ਖ਼ਾਨ ਦੇ ਸਹਿਯੋਗ ਨਾਲ ਨਗਰ ਕੌਂਸਲ ਤਪਾ ਦੇ ਕਰਮਚਾਰੀਆਂ ਨੇ ਦੁਕਾਨਦਾਰਾਂ ਦੇ ਰੱਖੇ ਸਾਮਾਨ ਨੂੰ ਚੁਕਵਾ ਕੇ ਤਾੜਨਾ ਕੀਤੀ ਕਿ ਜੇਕਰ ਅੱਗੇ ਤੋਂ ਕੋਈ ਵੀ ਆਪਣਾ ਸਾਮਾਨ ਦੁਕਾਨ ਦੇ ਬਾਹਰ ਰੱਖੇਗਾ ਤਾਂ ਉਸ ਦਾ ਚਲਾਨ ਕੱਟਣ ਦੇ ਨਾਲ-ਨਾਲ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ। ਇਸ ਮੌਕੇ ਨਗਰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸਦਰ ਬਾਜ਼ਾਰ ਚ ਬਾਹਰ ਪਿਆ ਨਜਾਇਜ਼ ਸਮਾਨ ਚੁੱਕ ਕੇ ਟਰਾਲੀ ਚ ਸੁੱਟਿਆ। ਇਸ ਮੌਕੇ ਥਾਣਾ ਮੁਖੀ ਸ਼ਰੀਫ਼ ਖ਼ਾਨ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ, ਹੌਲਦਾਰ ਗੁਰਜੀਤ ਸਿੰਘ,ਗੁਰਮੇਲ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਅਮਨਦੀਪ ਸ਼ਰਮਾ, ਤਰਸੇਮ ਚੰਦ ਖਿੱਲੂ, ਨਰਿੰਦਰ ਕੁਮਾਰ, ਹਰਦੀਪ ਸਿੰਘ ਦੀਪਾ, ਦੀਪ ਆਦਿ ਸਮੂਹ ਨਗਰ ਕੌਂਸਲ ਦੇ ਕਰਮਚਾਰੀ ਮੌਜੂਦ ਸਨ।