ਕਾਰ ’ਚ ਬੈਠੇ ਦੋਸਤਾਂ ’ਤੇ ਅਗਵਾ ਤੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼
ਕਾਰ ’ਚ ਬੈਠੇ ਦੋਸਤਾਂ 'ਤੇ ਅਗਵਾ ਅਤੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼
Publish Date: Thu, 16 Apr 2026 05:44 PM (IST)
Updated Date: Fri, 17 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਕਾਤਲਾਨਾ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਆਸਥਾ ਕਾਲੋਨੀ ਦੇ ਵਸਨੀਕ ਦੀਪਕ ਕੁਮਾਰ ਨੇ ਦੱਸਿਆ ਕਿ 10 ਅਪ੍ਰੈਲ ਨੂੰ ਉਹ ਧਨੌਲਾ ਰੋਡ ’ਤੇ ਸੰਨ ਪਾਰਕ ਹੋਟਲ ਨੇੜੇ ਆਪਣੇ ਦੋਸਤਾਂ ਨਾਲ ਕਾਰ ’ਚ ਬੈਠਾ ਸੀ, ਤਾਂ ਰਾਮ ਕਿਸ਼ਨ, ਇੰਦਰਜੀਤ ਸਿੰਘ ਤੇ ਧੰਮੀ ਬਾਜਵਾ ਨੇ ਉਨ੍ਹਾਂ ਨੂੰ ਮਾਰੂ ਹਥਿਆਰਾਂ ਨਾਲ ਘੇਰ ਲਿਆ। ਉਨ੍ਹਾਂ ਨੇ ਕਾਰ ਦੀ ਭੰਨਤੋੜ ਕੀਤੀ ਤੇ ਦੀਪਕ ਅਤੇ ਉਸਦੇ ਦੋਸਤਾਂ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਦੀਪਕ ਨੂੰ ਜ਼ਬਰਦਸਤੀ ਆਪਣੀ ਕਾਰ ’ਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਅਸਫਲ ਰਹੇ, ਤਾਂ ਉਨ੍ਹਾਂ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਭੱਜ ਗਏ। ਪੁਲਿਸ ਨੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।