ਸੰਸਦ ਮੈਂਬਰ ਮੀਤ ਹੇਅਰ ਵੱਲੋਂ ਆਹਾਰ ਦਿੱਲੀ ’ਚ ਯੈਲੋ ਬੀਨਜ਼ ਸਟਾਲ ਦਾ ਉਦਘਾਟਨ
ਸੰਸਦ ਮੈਂਬਰ ਮੀਤ ਹੇਅਰ ਵੱਲੋਂ ਆਹਾਰ ਦਿੱਲੀ ’ਚ ਯੈਲੋ ਬੀਨਜ਼ ਸਟਾਲ ਦਾ ਉਦਘਾਟਨ
Publish Date: Mon, 16 Mar 2026 05:50 PM (IST)
Updated Date: Tue, 17 Mar 2026 04:08 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਦਿੱਲੀ ’ਚ ਹੋ ਰਹੇ ਪ੍ਰਸਿੱਧ ਅਹਾਰ ਇੰਟਰਨੈਸ਼ਨਲ ਫੂਡ ਐਂਡ ਹੋਸਪਿਟੈਲਿਟੀ ਫੇਅਰ ’ਚ ਯੈਲੋ ਬੀਨਜ਼ ਇੰਡੀਆ ਦੇ ਸਟਾਲ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਦਯੋਗ ਨਾਲ ਜੁੜੇ ਕਈ ਮਹਿਮਾਨ ਅਤੇ ਵਿਜ਼ਟਰ ਮੌਜੂਦ ਰਹੇ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜੁਗਰਾਜ ਸਿੰਗਲਾ ਤੇ ਐਡੀਸ਼ਨਲ ਡਾਇਰੈਕਟਰ ਮੋਹਿਤ ਗਰਗ ਨੇ ਸਾਂਸਦ ਮੀਤ ਹੇਅਰ ਦਾ ਸਵਾਗਤ ਕੀਤਾ ਅਤੇ ਕੰਪਨੀ ਦੇ ਉਤਪਾਦਾਂ, ਗੁਣਵੱਤਾ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਸਾਂਸਦ ਮੀਤ ਹੇਅਰ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਹਲਕੇ ਦੀ ਇੱਕ ਕੰਪਨੀ ਯੈਲੋ ਬੀਨਜ਼ ਇੰਡੀਆ ਦੇਸ਼ ਦੇ ਇੰਨੇ ਵੱਡੇ ਅੰਤਰਰਾਸ਼ਟਰੀ ਮੇਲੇ ਵਿੱਚ ਭਾਗ ਲੈ ਰਹੀ ਹੈ ਤੇ ਪੰਜਾਬ ਦੇ ਉਦਯੋਗ ਨੂੰ ਦੇਸ਼ ਭਰ ਵਿੱਚ ਪ੍ਰਮੋਟ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਇਲਾਕੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ ਅਤੇ ਪੰਜਾਬ ਦੀ ਉਦਯੋਗਿਕ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਇਸ ਮੌਕੇ ’ਤੇ ਜੁਗਰਾਜ ਸਿੰਗਲਾ ਐਮਡੀ ਨੇ ਸੰਸਦ ਮੈਂਬਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਹਾਰ ਵਰਗੇ ਅੰਤਰਰਾਸ਼ਟਰੀ ਮੇਲੇ ਕੰਪਨੀਆਂ ਨੂੰ ਆਪਣੇ ਉਤਪਾਦ ਦਿਖਾਉਣ ਅਤੇ ਨਵੇਂ ਵਪਾਰਕ ਮੌਕੇ ਪ੍ਰਾਪਤ ਕਰਨ ਲਈ ਵੱਡਾ ਮੰਚ ਦਿੰਦੇ ਹਨ। ਮੋਹਿਤ ਗਰਗ ਏਡੀ ਨੇ ਵੀ ਕਿਹਾ ਕਿ ਇਹ ਮੇਲਾ ਦੇਸ਼ ਅਤੇ ਵਿਦੇਸ਼ ਦੇ ਖਰੀਦਦਾਰਾਂ ਨਾਲ ਜੁੜਨ ਦਾ ਵਧੀਆ ਮੌਕਾ ਹੈ।