ਔਰਤ ਦਾ ਪਰਸ ਖੋਹ ਕੇ ਭੱਜਿਆ ਬਾਈਕ ਸਵਾਰ, ਲੋਕ ਨੇ ਫੜਿਆ
ਬਜ਼ੁਰਗ ਔਰਤ ਦਾ ਪਰਸ ਖੋਹ ਕੇ ਭੱਜਿਆ ਮੋਟਰਸਾਈਕਲ ਸਵਾਰ, ਲੋਕ ਨੇ ਫੜਿਆ
Publish Date: Sat, 31 Jan 2026 06:15 PM (IST)
Updated Date: Sun, 01 Feb 2026 04:11 AM (IST)
ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸ਼ਨਿੱਚਰਵਾਰ ਨੂੰ ਦੁਪਹਿਰ 12 ਕੁ ਵਜੇ ਦੇ ਕਰੀਬ ਇਕ ਬਜ਼ੁਰਗ ਔਰਤ ਜੋ ਕਿ ਸੇਖਾ ਰੋਡ ਦੀ ਵਸਨੀਕ ਹੈ। ਸਦਰ ਬਾਜ਼ਾਰ ’ਚ ਕੋਈ ਘਰੇਲੂ ਕੰਮ ਵਾਸਤੇ ਆਈ ਸੀ ਤਾਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਡਾਕਟਰ ਹੇਮਰਾਜ ਦੇ ਮੋਰਚੇ ’ਚੋਂ ਬਜ਼ੁਰਗ ਔਰਤ ਦਾ ਪਰਸ ਖੋਹ ਕੇ ਭੱਜ ਗਿਆ। ਬਜ਼ੁਰਗ ਔਰਤ ਵੱਲੋਂ ਮੌਕੇ ’ਤੇ ਰੋਲਾ ਪਾਇਆ ਗਿਆ, ਜਿਸ ਨੂੰ ਸੁਣ ਕੇ ਆਂਢ-ਗੁਆਂਢ ਦੇ ਦੁਕਾਨਦਾਰ ਤੇ ਲੋਕਾਂ ਵੱਲੋਂ ਉਸ ਚੋਰ ਦਾ ਪਿੱਛਾ ਕੀਤਾ ਗਿਆ। ਜਿਸ ਨੂੰ ਬੰਦ ਗਲੀ ’ਚ ਜਾ ਕੇ ਫੜ ਲਿਆ। ਲੋਕਾਂ ਵੱਲੋਂ ਉਸ ਚੋਰ ਦਾ ਚੰਗਾ ਕੁਟਾਪਾ ਲਾਇਆ ਗਿਆ ਤੇ ਉਸ ਤੋਂ ਪਰਸ ਫੜ ਕੇ ਬਜ਼ੁਰਗ ਔਰਤ ਦੇ ਹਵਾਲੇ ਕਰਵਾਇਆ। ਚੋਰ ਦੇ ਮਾਅਫ਼ੀ ਮੰਗਣ ਤੋਂ ਬਾਅਦ ਉਸ ਨੂੰ ਲੋਕਾਂ ਨੇ ਛੱਡ ਦਿੱਤਾ।