ਸ਼ਿਵਾਲਿਕ ਸਕੂਲ ’ਚ ਆਗਾਜ਼ ਵੈਲਕਮ ਸੈਰੇਮਨੀ ਕਰਵਾਈ
ਸ਼ਿਵਾਲਿਕ ਸਕੂਲ ’ਚ “ਆਗਾਜ਼” ਵੈਲਕਮ ਸੈਰੇਮਨੀ ਕਰਵਾਈ
Publish Date: Sat, 04 Apr 2026 04:34 PM (IST)
Updated Date: Sun, 05 Apr 2026 04:02 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼ਿਵਾਲਿਕ ਪਬਲਿਕ ਸਕੂਲ ’ਚ ਨਵੀਂ ਸ਼ੁਰੂਆਤ ਦੇ ਤੌਰ ’ਤੇ “ਆਗਾਜ਼” ਵੈਲਕਮ ਸੈਰੇਮਨੀ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਕਿੰਡਰਗਾਰਟਨ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਬੱਚਿਆਂ ਨੇ ਸੁੰਦਰ ਨ੍ਰਿਤ੍ਯ ਪ੍ਰਦਰਸ਼ਨ, ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਮਾਪਿਆਂ ਲਈ ਵੀ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ, ਜਿਸ ’ਚ ਮਾਪਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸਮੂਹ ਮਾਹੌਲ ਖੁਸ਼ੀ ਤੇ ਹਾਸੇ ਨਾਲ ਭਰਪੂਰ ਰਿਹਾ। ਸਮਾਰੋਹ ਦੇ ਅੰਤ ’ਤੇ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਗਰਗ ਨੇ ਸਾਰੇ ਮਾਪਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਬੱਚਿਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਸਭ ਦਾ ਧੰਨਵਾਦ ਕੀਤਾ ਤੇ ਵੋਟ ਆਫ ਥੈਂਕਸ ਪੇਸ਼ ਕੀਤਾ। ਅੰਤ ’ਚ ਯੂਕੇਜੀ ਕਲਾਸ ਦੇ ਬੱਚਿਆਂ ਦੁਆਰਾ ਗ੍ਰੈਡ ਫਿਨਾਲੇ ’ਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਜਿਸ ’ਚ ਬੱਚਿਆਂ ਨੇ ਹਮ ਹੈ ਸ਼ਿਵਾਲੀਕਿਆਨਜ ਸਕੂਲ ਐਂਥਮ ਤੇ ਖੂਬ ਡਾਂਸ ਕੀਤਾ I ਇਸ ਮੌਕੇ ਬੱਚਿਆਂ ਦੇ ਮਾਪਿਆਂ ਦੁਆਰਾ ਬੱਚਿਆਂ ਦੀ ਗਤਿਵਿਧਿਆਂ ਦਾ ਵੀ ਆਨੰਦ ਮਾਣਿਆ ਗਿਆ। ਸਮਾਗਮ ਬੜੇ ਹੀ ਯਾਦਗਾਰ ਅਤੇ ਖੁਸ਼ਗਵਾਰ ਢੰਗ ਨਾਲ ਸੰਪੰਨ ਹੋਇਆ।