ਯੂਰਪ ਨਾਲ ਟਰੇਡ ਸਮਝੌਤਾ ਨਾਲ ਦੇਸ਼ ਨੂੰ ਮਿਲਿਆ ਵੱਡਾ ਤੋਹਫਾ : ਅਮਰਗੜ੍ਹ
ਮੋਦੀ ਨੇ ਯੂਰਪ ਨਾਲ ਟਰੇਡ ਸਮਝੌਤਾ ਕਰਕੇ ਹਿੰਦੁਸਤਾਨ ਨੂੰ ਦਿੱਤਾ ਵੱਡਾ ਤੋਹਫਾ; ਹੀਰਾ ਸਿੰਘ ਅਮਰਗੜ੍ਹ
Publish Date: Wed, 04 Feb 2026 06:47 PM (IST)
Updated Date: Wed, 04 Feb 2026 06:50 PM (IST)

ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ ਅਮਰਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਯੂਰਪ ਨਾਲ ਟਰੇਡ ਸਮਝੌਤਾ ਕਰ ਕੇ ਇੱਕ ਵੱਡਾ ਤੋਹਫਾ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਤੋਂ ਭਾਜਪਾ ਦੇ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਨੇ ਕੀਤਾ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਡਾ ਤੋਹਫਾ ਮਦਰ ਆਫ ਆਲ ਡੀਲਜ ਭਾਵ ਸਾਰੀਆਂ ਡੀਲਾਂ ਦੀ ਮਾਂ ਇਸ ਦੇ ਰੂਪ ਵਿੱਚ ਈਯੂ ਦੇ ਨਾਲ ਈਯੂ ਮਤਲਬ ਯੂਰਪ ਦੇ ਨਾਲ ਟਰੇਡ ਸਮਝੌਤਾ ਸਾਈਨ ਕਰ ਕੇ ਹਿੰਦੁਸਤਾਨੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਵੱਡਾ ਇਸ ਕਰ ਕੇ ਕਹਿ ਰਹੇ ਹਨ ਕਿ ਪੂਰੀ ਦੁਨੀਆ ਦੀ ਸਾਰੀ ਜੀਡੀਪੀ ਦਾ 25% ਸਿਰਫ ਈਯੂ ਦੇ ਨਾਲ ਇੰਡੀਆ ਦੇ ਵਿੱਚ ਆ ਗਿਆ। ਇਹਦਾ ਮਤਲਬ ਹੈ,ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਨੂੰ ਬਹੁਤ ਵੱਡਾ ਇੱਕ ਰੁਜ਼ਗਾਰ ਮਿਲੇਗਾ, ਜੀਡੀਪੀ ਦੇ ਵਿੱਚ ਵਾਧਾ ਮਿਲੇਗਾ। ਦੇਸ਼ ਵਾਸੀ ਹੁਣ ਆਪਣਾ ਬਣਿਆ ਸਾਮਾਨ ਯੂਰਪ ਦੇ ਬਾਜ਼ਾਰਾਂ ਚ ਵੇਚ ਸਕਣਗੇ ਅਤੇ ਯੂਰਪ ਦੀਆਂ ਬਣੀਆ ਚੀਜ਼ਾਂ ਬਿਨਾਂ ਕਿਸੇ ਵਾਧੂ ਟੈਰਿਫ ਤੋਂ ਸਾਡੇ ਕੋਲ ਪਹੁੰਚਦੀਆਂ ਹੋਣਗੀਆਂ,ਜਿਹਦੇ ਵਿੱਚ ਗੱਡੀਆਂ ਤੋਂ ਲੈ ਕੇ ਬਹੁਤ ਸਾਰਾ ਸਮਾਨ ਹਰ ਤਰ੍ਹਾਂ ਦੀ ਚੀਜ਼ ਜਿਹੜੀ ਯੂਰਪ ਬਾਜ਼ਾਰ ਦੇ ਵਿੱਚ ਆ ਉਹ ਸਾਡੇ ਬਾਜ਼ਾਰਾਂ ਦੇ ਵਿੱਚ ਫਰੀ ਟਰੇਡ ਦੇ ਐਗਰੀਮੈਂਟ ਤਹਿਤ ਵਿਕ ਸਕੇਗੀ।