ਖਾਲ਼ਸਾ ਕਾਲਜ ਵੱਲੋਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ
ਮੀਰੀ ਪੀਰੀ ਖਾਲ਼ਸਾ ਕਾਲਜ ਭਦੌੜ ਵੱਲੋਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ
Publish Date: Thu, 01 Jan 2026 04:10 PM (IST)
Updated Date: Fri, 02 Jan 2026 04:03 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਰੀ ਪੀਰੀ ਖਾਲਸਾ ਕਾਲਜ ਭਦੌੜਬਰਨਾਲਾ ਵੱਲੋਂ ਮਿਤੀ 24 ਦਸੰਬਰ 2025 ਨੂੰ ਸੰਸਥਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਾਤਾ ਗੁਜਰ ਕੌਰ ਅਤੇ ਛੋਟੇਸਾਹਿਬਜ਼ਾਦਿਆਂ ਨੂੰ ਸਮਰਪਿਤ ਭਦੌੜ ਦੇ ਬਾਜ਼ਾਰ ਵਿਖੇ ਚੇਤਨਾ ਮਾਰਚ ਕੱਢਿਆ ਗਿਆ। ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਚੇਤਨਾ ਮਾਰਚ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪਰਮਜੀਤ ਸਿੰਘ ਖਾਲਸਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵਿਦਿਆਰਥੀਆਂ ਨਾਲ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਣਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰ. ਮਲਵਿੰਦਰ ਸਿੰਘ, ਬੇਅੰਤ ਸਿੰਘ, ਮਨਪ੍ਰੀਤ ਸਿੰਘ (ਰਿਕਾਰਡਕੀਪਰ), ਜਸਪਾਲ ਸਿੰਘ ( ਪਾਲੀ) ਅਕਾਊਂਟੈਂਟ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ/ਦਸਵੀਂ (ਭਦੌੜ) ਅਤੇ ਸਮੁੱਚੇ ਸਟਾਫ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਦੌੜ ਦੇ ਵੱਖ-ਵੱਖ ਪੜਾਵਾਂ ਤੇ ਕਵਿਸ਼ਰੀ ਅਤੇ ਵਾਰਾਂ ਦਾ ਵਿਦਿਆਰਥੀਆਂ ਵੱਲੋਂ ਗਾਇਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਫਲੈਕਸਾਂ ਉੱਪਰ ਧਾਰਮਿਕ ਸਲੋਗਨ ਲਿਖ ਕੇ ਸ਼ਾਂਤਮਈ ਨਾਰਿਆਂ ਦਾ ਉਚਾਰਨ ਕੀਤਾ ਗਿਆ। ਇਸੇ ਚੇਤਨਾ ਮਾਰਚ ’ਚ ਸਟੇਜ ਦੀ ਭੂਮਿਕਾ ਦਰਸ਼ਨ ਸਿੰਘ ਖ਼ਾਲਸਾ (ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਨਿਭਾਈ ਗਈ। ਇਸੇ ਚੇਤਨਾ ਮਾਰਚ ਦੀ ਸਮਾਪਤੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਦਸਵੀਂ ਭਦੌੜ ਵਿਖੇ ਕੀਤੀ ਗਈ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਚੂੰਘਾਂ (ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ) ਦੁਆਰਾ ਵਿਦਿਆਰਥੀਆਂ ਨੂੰ ਚੰਗਾ ਜੀਵਨ ਜਿਉਣ ਅਤੇ ਗੁਰੂ ਮਹਾਰਾਜ ਜੀ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ ਅਤੇ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਉਪਰੰਤ ਗੁਰਦੁਆਰਾ ਸਾਹਿਬ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ। ਇਸ ਚੇਤਨਾ ਮਾਰਚ ਉਪਰੰਤ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਦੇ ਨਾਲ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਸਮੇਂ ਵਿਦਿਆਰਥੀਆਂ ਦੁਆਰਾ ਲੰਗਰ ਲਈ ਆਪਣੀ ਸ਼ਰਧਾ ਅਨੁਸਾਰ ਦੁੱਧ, ਬ੍ਰੈੱਡ, ਵੇਸਣ, ਚਾਹ ਪੱਤੀ, ਬਿਸਕੁਟ ਆਦਿ ਦੀ ਸੇਵਾ ਵੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਲੰਗਰ ਬੜੀ ਸੇਵਾ ਭਾਵਨਾ ਨਾਲ ਸੰਗਤਾਂ ਨੂੰ ਛਕਾਇਆ ਗਿਆ। ਮਿਤੀ 26 27 ਅਤੇ 28 ਦਸੰਬਰ ਨੂੰ ਗਹਿਲ ਲੰਗਰ ਕਮੇਟੀ ਦੀ ਅਗਵਾਈ ’ਚ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਲਗਾਏ ਲੰਗਰ ’ਚ ਸ਼ਰਧਾ ਭਾਵਨਾ ਨਾਲ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸੇਵਾ ਨਿਭਾਈ ਗਈ। ਇਸ ਲੰਗਰ ਸੇਵਾ ’ਚ ਲਗਭਗ 35 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਲੰਗਰ ਕਮੇਟੀ ਦੇ ਮੈਂਬਰ ਜਸਦੇਵ ਸਿੰਘ ਅਤੇ ਪਰਮਜੀਤ ਸਿੰਘ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।