12 ਸਾਲ ਦੇ ਬੱਚੇ ਦੀ ਲਾਸ਼ ਮਿਲੀ
ਨਬਾਲਗ ਦੀ ਲਾਸ਼ ਮਿਲੀ
Publish Date: Sun, 15 Mar 2026 04:27 PM (IST)
Updated Date: Mon, 16 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਨਾਈਵਾਲਾ ਰੋਡ ਸਥਿਤ ਖੇਤ ਦੀ ਮੋਟਰ ਨੇੜਿਓਂ 12 ਸਾਲਾ ਨਾਬਾਲਗ ਮੁੰਡੇ ਦੀ ਨਗਨ ਹਾਲਤ ’ਚ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੱਚੇ ਦੀ ਲਾਸ਼ ਖੇਤ ਚ ਲੱਗੀ ਪਾਣੀ ਦੀ ਮੋਟਰ ਦੀ ਖੇਲ (ਹੌਦੀ) ’ਚੋਂ ਬਰਾਮਦ ਹੋਈ ਹੈ। ਬਰਨਾਲਾ ਦੇ ਡੀਐੱਸਪੀ ਸਤਬੀਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਸੰਕੇਤ ਮਿਲੇ ਹਨ ਕਿ ਬੱਚੇ ਦੇ ਨਾਲ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਦਾ ਇਕ ਦੋਸਤ ਵੀ ਸੀ, ਜਿਹੜਾ ਹਮੇਸ਼ਾ ਉਸ ਦੇ ਨਾਲ ਰਹਿੰਦਾ ਸੀ ਅਤੇ ਉਸ ’ਤੇ ਹੀ ਮ੍ਰਿਤਕ ਮੁੰਡੇ ਨਾਲ ਜਿਣਸੀ ਸ਼ੋਸ਼ਣ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਸਤਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੋਕਸੋ ਐਕਟ ਦੀ ਧਾਰਾ-6 ਦੇ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਵਾਸਤੇ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ ਹੈ।