ਮੀਤ ਹੇਅਰ ਅੱਜ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
ਮੀਤ ਹੇਅਰ ਅੱਜ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
Publish Date: Thu, 08 Jan 2026 06:33 PM (IST)
Updated Date: Fri, 09 Jan 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ਜਿਲ੍ਹੇ ’ਚ ਵੱਖ ਵੱਖ ਥਾਵਾਂ ’ਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ 9 ਜਨਵਰੀ ਨੂੰ ਸਕੂਲ ਆਫ਼ ਐਮੀਨੇਸ਼ ਬਰਨਾਲਾ ਦਾ ਨੀਂਹ ਪੱਥਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 10:00 ਵਜੇ ਨੀਂਹ ਪੱਥਰ ਰੱਖਣਗੇ। ਗੰਦੇ ਪਾਣੀ ਦੇ ਨਿਕਾਸ ਦਾ ਨੀਂਹ ਪੱਥਰ ਐਸਟੀਪੀ ਹੰਡਿਆਇਆ ਵਿਖੇ ਸਵੇਰੇ 11:00 ਵਜੇ ਰੱਖਿਆ ਜਾਵੇਗਾ। ਦੁਪਹਿਰ 1:30 ਵਜੇ ਪਿੰਡ ਕਰਮਗੜ੍ਹ ਵਿਖੇ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਦੁਪਹਿਰ 3:00 ਵਜੇ ਦਫ਼ਤਰ ਨਗਰ ਕੌਂਸਲ ਬਰਨਾਲਾ ਵਿਖੇ ਪੀਐਮਏਵਾਈ ਤਹਿਤ ਸੈਕਸ਼ਨ ਪੱਤਰ ਵੰਡੇ ਜਾਣਗੇ।