ਲੋੜਵੰਦ ਪਰਿਵਾਰ ਦੇ ਘਰ ਦੀ ਉਸਾਰੀ ਲਈ ਦਿੱਤਾ ਸਾਮਾਨ
ਲੋੜਵੰਦ ਪਰਿਵਾਰ ਦੇ ਘਰ ਦੀ ਉਸਾਰੀ ਲਈ ਦਿੱਤਾ ਸਮਾਨ
Publish Date: Sun, 15 Mar 2026 06:08 PM (IST)
Updated Date: Mon, 16 Mar 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਹਮੀਦੀ ਵਿਖੇ ਇਕ ਲੋੜਵੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਲਈ ਡੇਰਾ ਬਾਬਾ ਭਜਨ ਸਿੰਘ ਦੀਵਾਨਾ ਦੇ ਮੁੱਖ ਸੇਵਾਦਾਰ ਜੰਗ ਸਿੰਘ ਦੀਵਾਨਾ ਵੱਲੋਂ ਉਸਾਰੀ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਬਾਬਾ ਜੰਗ ਸਿੰਘ ਨੇ ਕਿਹਾ ਕਿ ਸੰਸਥਾ ਮਨੁੱਖਤਾ ਨੂੰ ਸਮਰਪਿਤ ਹੋ ਕੇ ਲਗਾਤਾਰ ਸਮਾਜ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਤੋਂ ਇਲਾਵਾ ਗ਼ਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਤੇ ਹੋਰ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮੇਂ ਸੇਵਾਦਾਰ ਸੁਖਵਿੰਦਰ ਸਿੰਘ ਦੀਵਾਨਾ, ਦ ਬਲਜੀਤ ਸਿੰਘ ਵਜੀਦਕੇ ਖੁਰਦ, ਵ ਲਵਪ੍ਰੀਤ ਸਿੰਘ ਦੀਵਾਨਾ, ਜਗਦੇਵ ਸਿੰਘ ਜੱਗੀ, ਜਸਪਾਲ ਸਿੰਘ, ਮੋਹਨ ਸਿੰਘ, ਪਿਆਰਾ ਸਿੰਘ ਅਤੇ ਮਿਸਤਰੀ ਭੁਪਿੰਦਰ ਸਿੰਘ ਭਿੰਦਾ ਸਮੇਤ ਹੋਰ ਹਾਜ਼ਰ ਸਨ।