ਸਮੂਹਿਕ ਵਿਆਹ ਸਮਾਗਮ 1 ਮਾਰਚ ਨੂੰ
ਸਮੂਹਿਕ ਵਿਆਹ ਸਮਾਗਮ 1 ਮਾਰਚ ਨੂੰ
Publish Date: Wed, 21 Jan 2026 03:45 PM (IST)
Updated Date: Wed, 21 Jan 2026 03:48 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸ਼ਿਵ ਭੋਲਾ ਸੇਵਾ ਸਮਿਤੀ ਰਣੀਕੇ ਵੱਲੋਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣ ਦੀ ਲੜੀ ਤਹਿਤ 21ਵੀਂ ਵਾਰ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮੂਹਿਕ ਵਿਆਹ 1 ਮਾਰਚ ਨੂੰ ਮੰਗਲਾ ਆਸ਼ਰਮ ਧੂਰੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ। ਇਸ ਸਬੰਧੀ ਪਹਿਲਾ ਵਿਆਹ ਕਾਰਡ ਸ਼ਿਵ ਪਰਿਵਾਰ ਵੱਲੋਂ ਅਰਪਣ ਕਰਨ ਤੋਂ ਬਾਅਦ ਕਾਂਗਰਸੀ ਆਗੂ ਹਰਪ੍ਰੀਤ ਧੀਮਾਨ ਵੱਲੋਂ ਰਿਲੀਜ਼ ਕਰਦਿਆਂ ਕਿਹਾ ਕਿ ਸ਼ਿਵ ਭੋਲਾ ਸੇਵਾ ਸਮਿਤੀ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣਾ ਬਹੁਤ ਵੱਡੀ ਸਮਾਜਿਕ ਸੇਵਾ ਹੈ ਅਤੇ ਅਜਿਹੀਆਂ ਸੰਸਥਾਵਾਂ ਨੂੰ ਸਮਾਜ ਦੇ ਹਰ ਵਰਗ ਵੱਲੋਂ ਸਹਿਯੋਗ ਮਿਲਣਾ ਚਾਹੀਦਾ ਹੈ। ਇਸ ਮੌਕੇ ਰਜਿੰਦਰ ਸ਼ਰਮਾ ਪ੍ਰਧਾਨ, ਜਨਕ ਰਾਜ ਮੀਨਸਾ ਚੇਅਰਮੈਨ, ਸੁਖਵਿੰਦਰ ਸਿੰਘ ਸਰਪ੍ਰਸਤ, ਆਰ ਪੀ ਸ਼ਰਮਾ, ਸੁਰਿੰਦਰ ਪਾਲ, ਅਸ਼ੋਕ ਗਰਗ, ਮਲਕੀਤ ਚਾਂਗਲੀ, ਗੁਰਦਾਸ ਬਾਂਸਲ, ਸੁਰਿੰਦਰ ਸਿੰਘ, ਸੁਰਿੰਦਰ ਬਾਂਸਲ ਸੀਤਾ , ਕੇਵਲ ਕ੍ਰਿਸ਼ਨ ਵਿੱਕੀ, ਅਸ਼ਵਨੀ ਧੀਰ ਸਾਬਕਾ ਐਮਸੀ, ਮੁਖਤਿਆਰ ਸਿੰਘ, ਸੋਮਨਾਥ ਅੱਤਰੀ, ਰਾਜੇਸ਼ ਟੋਨੀ, ਰਜਿੰਦਰ ਮਹਿਤਾ, ਰਜਿੰਦਰ ਪ੍ਰਸਾਦ ਸ਼ਰਮਾ, ਸਤੀਸ਼ ਗਰਗ ਸਾਬਕਾ ਈਓ, ਦਵਿੰਦਰ ਬਿੱਗ ਦੀਪਕ, ਸੁਰਜੀਤ ਪੈਂਟਰ ਆਦਿ ਹਾਜ਼ਰ ਸਨ।