ਗੁਰੂ ਗੋਬਿੰਦ ਸਿੰਘ ਕਾਲਜ ’ਚ ਮੈਰਾਥਨ 27 ਨੂੰ
ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਿਖੇ ਮੈਰਾਥਨ ਦੌੜ 27 ਨੂੰ
Publish Date: Wed, 18 Feb 2026 04:55 PM (IST)
Updated Date: Wed, 18 Feb 2026 04:57 PM (IST)

ਲਹਿਰਾਗਾਗਾ : ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਲੜਕੇ-ਲੜਕੀਆਂ ਦੀ ‘ਮੈਰਾਥਨ ਅੰਡਰ-22’ ਕਰਵਾਈ ਜਾ ਰਹੀ ਹੈ। ਇਸ ਮੈਰਾਥਨ ਦੌੜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਰੋਹਿਤ ਵਾਲੀਆ ਅਤੇ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਡਾਂ ਆਦਿ ਕਾਲ ਤੋਂ ਹੀ ਮਨੁੱਖੀ ਸਮਾਜ ਦਾ ਹਿੱਸਾ ਰਹੀਆਂ ਹਨ, ਮਨੁੱਖ ਸਰੀਰਕ ਤੌਰ ਤੇ ਆਪਣੇ ਆਪ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਖੇਡ ਤੇ ਤੌਰ ’ਤੇ ਵੱਖ-ਵੱਖ ਸਰਗਰਮੀਆਂ ਕਰਦਾ ਰਿਹਾ ਹੈ, ਪਰ ਅਜੌਕੇ ਦੌਰ ਵਿਚ ਸਮਾਜ ਅੰਦਰ ਨੌਜਵਾਨ ਨਸ਼ਿਆਂ ਅਤੇ ਮੋਬਾਈਲ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਨ੍ਹਾਂ ਚੀਜ਼ਾਂ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਮੈਰਾਥਨ ਅੰਡਰ-22 ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਦੌੜ 27 ਫਰਵਰੀ ਨੂੰ ਕਰਵਾਈ ਜਾ ਰਹੀ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਤੋਂ ਬਿਨਾਂ ਬਾਹਰੀ ਵਿਅਕਤੀ ਵਿਸ਼ੇਸ਼ ਵੀ ਇਸ ਮੈਰਾਥਨ ਵਿਚ ਹਿੱਸਾ ਲੈ ਸਕਦੇ ਹਨ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਦੌੜਾਕਾਂ ਨੂੰ ਲੜੀਵਾਰ 3100, 2100 ਤੇ 1100 ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਅਗਲੇਰੇ ਦਸ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਖੇਡ ਕਿੱਟ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲਜ ਵਿਚ ਲੜਕੀਆਂ ਲਈ ਵੈਨ ਦੀ ਸਹੂਲਤ ਮੁਫ਼ਤ ਕੀਤੀ ਗਈ ਹੈ। ਇਸ ਸਮੇਂ ਕਾਲਜ ਵਿਚ ਅੰਡਰ-ਗ੍ਰੈਜੂਏਟ ਕੋਰਸਾਂ ਬੀਏ, ਬੀਸੀਏ, ਬੀ.ਕਾਮ., ਬੀ.ਲਿਬ., ਪੋਸਟ ਗ੍ਰੈਜੂਏਟ ਕੋਰਸਾਂ ਵਿਚ ਐੱਮਏ ਪੰਜਾਬੀ, ਇੰਗਲਿਸ਼, ਹਿਸਟਰੀ, ਪੁਲਿਟੀਕਲ ਸਾਇੰਸ ਅਤੇ ਪੀਜੀਡੀਸੀਏ ਦੇ ਕੋਰਸ ਚੱਲ ਰਹੇ ਹਨ, ਜਿਨ੍ਹਾਂ ਵਿਚ ਦਾਖਲੇ ਸ਼ੁਰੂ ਹਨ।