ਹੈਂਡਬਾਲ ਚੈਂਪੀਅਨਸ਼ਿਪ ’ਚ ਮੰਡੀ ਨੇ ਦਿੱਲੀ ਨੂੰ ਹਰਾਇਆ
ਹੈਂਡਬਾਲ ਚੈਂਪੀਅਨਸ਼ਿਪ ’ਚ ਮੰਡੀ ਨੇ ਦਿੱਲੀ ਹਰਾਈ
Publish Date: Wed, 18 Feb 2026 03:59 PM (IST)
Updated Date: Wed, 18 Feb 2026 04:00 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਅਕਾਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਵਿਖੇ ਉੱਤਰੀ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਮੈਨ) ਚੈਂਪੀਅਨਸ਼ਿਪ ਦਾ ਦੂਜੇ ਦਿਨ ਮੁੱਖ ਮਹਿਮਾਨ ਨਵਰੀਤ ਸਿੰਘ ਵਿਰਕ ਐੱਸਪੀ ਸੰਗਰੂਰ ਉਚੇਚੇ ਤੌਰ ’ਤੇ ਪਹੁੰਚੇ ਸਨ। ਅਕਾਲ ਕਾਲਜ ਕੌਂਸਲ ਦੇ ਪ੍ਰਿੰਸੀਪਲ ਡਾ ਗੀਤਾ ਠਾਕੁਰ, ਅਕਾਲ ਕਾਲਜ ਕੌਂਸਲ ਦੇ ਚੇਅਰਮੈਨ ਬਲਦੇਵ ਸਿੰਘ ਭੰਮਾਬੱਦੀ, ਕੌਂਸਲ ਮੈਂਬਰ ਸਿਆਸਤ ਸਿੰਘ, ਮਨਜੀਤ ਸਿੰਘ ਵਾਲੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨਵਰੀਤ ਸਿੰਘ ਵਿਰਕ ਵੱਲੋਂ ਅਕਾਲ ਕਾਲਜ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਬਾਅਦ ਦੁਪਹਿਰ ਦੂਸਰੇ ਸੈਸ਼ਨ ਵਿੱਚ ਜਸਵਿੰਦਰ ਕੌਰ ਐੱਸਐੱਚਓ ਸਦਰ ਥਾਣਾ ਸੰਗਰੂਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਨੇ ਯੂਨੀਵਰਸਿਟੀ ਆਫ਼ ਦਿੱਲੀ ਨੂੰ 31-24 ਦੇ ਫ਼ਰਕ ਨਾਲ ਹਰਾਇਆ। ਕਲਸਟਰ ਯੂਨੀਵਰਸਿਟੀ ਆਫ਼ ਜੰਮੂ ਨੇ ਐੱਮਜੇਪੀਆਰ ਯੂਨੀਵਰਸਿਟੀ ਬਰੇਲੀ ਨੂੰ 15-07 ਫ਼ਰਕ ਨਾਲ ਹਰਾਇਆ, ਕਮਾਉਨ ਯੂਨੀਵਰਸਿਟੀ ਨੈਨੀਤਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਨੂੰ 31-28 ਨਾਲ ਹਰਾਇਆ, ਕੇਯੂ ਕੁਰੂਕਸ਼ੇਤਰਾ ਨੇ ਪੀਏਯੂ ਲੁਧਿਆਣਾ ਨੂੰ 19-07 ਨੂੰ ਵੱਡੇ ਫਰਕ ਨਾਲ ਹਰਾਇਆ, ਐੱਲਪੀ ਯੂਨੀਵਰਸਿਟੀ ਫਗਵਾੜਾ ਨੇ ਸੀਐੱਸਜੇਐੱਮ ਯੂਨੀਵਰਸਿਟੀ ਕਾਨਪੁਰ ਨੂੰ 30-07 ਨਾਲ ਹਰਾਇਆ, ਸੀਡੀਐੱਲ ਯੂਨੀਵਰਸਿਟੀ ਸਿਰਸਾ ਨੇ ਸੈਂਟਰਲ ਯੂਨੀਵਰਸਿਟੀ ਮਹਿੰਦਰਗੜ ਨੂੰ 18-08 ਨਾਲ ਹਰਾਇਆ, ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ ਰਾਏ, ਸੋਨੀਪਤ ਨੇ ਡਾ. ਰਮਲਾ ਯੂਨੀਵਰਸਿਟੀ ਅਯੁੱਧਿਆ ਨੂੰ 29-02 ਨਾਲ ਹਰਾਇਆ, ਐੱਮਡੀ ਯੂਨੀਵਰਸਿਟੀ ਰੋਹਤਕ ਨੇ ਪੰਜਾਬ ਯੂਨੀਵਰਸਿਟੀ ਨੂੰ 33-30 ਦੇ ਫ਼ਰਕ ਨਾਲ ਹਰਾਇਆ। ਪ੍ਰੋਗਰਾਮ ਦੇ ਆਖੀਰ ਵਿੱਚ ਪ੍ਰਿੰਸੀਪਲ ਡਾ. ਗੀਤਾ ਠਾਕੁਰ ਵੱਲੋਂ ਅਤੇ ਕੌਂਸਲ ਮੈਂਬਰਾਂ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ ਗੁਰਸ਼ਰਨ ਸਿੰਘ ਗਿੱਲ, ਸੁਖਵਿੰਦਰ ਸਿੰਘ ਭੱਟਲ, ਪ੍ਰਿੰਸੀਪਲ ਵਿਜੇ ਪਲਾਹਾ ਅਕਾਲ ਅਕੈਡਮੀ, ਡਾ. ਗੁਰਸ਼ਰਨ ਸਿੰਘ ਗਿੱਲ ਡਾਇਰੈਕਟਰ ਏਆਈਜੀ ਜਤਿੰਦਰ ਦੇਵ, ਹਰਪ੍ਰੀਤ ਸਿੰਘ ਪੰਜਾਬ ਪੁਲਿਸ, ਡਾ. ਸੁਖਜੀਤ ਸਿੰਘ, ਡਾ. ਅਮਨਦੀਪ, ਡਾ. ਹਰਜਿੰਦਰ ਸਿੰਘ, ਡਾ. ਰਣਧੀਰ ਸ਼ਰਮਾ, ਮੀਡੀਆ ਮੈਨੇਜਰ ਪ੍ਰੀਤ ਹੀਰ ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੋਹਨਦੀਪ ਸਿੰਘ, ਪ੍ਰੋ. ਸੁੱਖੀ ਮਾਨ, ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਰਮਨਪ੍ਰੀਤ ਕੌਰ ,ਪ੍ਰੋ. ਰਜਨੀ, ਪ੍ਰੋਫੈਸਰ ਹਰਪ੍ਰੀਤ ਕੌਰ ਫਿਜੀਕਲ ਐਜੂਕੇਸ਼ਨ ਕਾਲਜ ਮੌਜੂਦ ਸਨ।