ਹਲਕਾ ਦਿੜ੍ਹਬਾ 'ਚ ਵੱਡੀ ਪ੍ਰਸ਼ਾਸਨਿਕ ਤਬਦੀਲੀ: ਕੌਹਰੀਆਂ ਪਿੰਡ ਹੁਣ ਥਾਣਾ ਦਿੜ੍ਹਬਾ ਦੇ ਅਧੀਨ; ਵਿੱਤ ਮੰਤਰੀ ਚੀਮਾ ਅਤੇ SSP ਨੇ ਸੌਂਪੀ ਨੋਟੀਫਿਕੇਸ਼ਨ ਦੀ ਕਾਪੀ
ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆਂ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪਿੰਡ ਕੌਰੀਆਂ ਨੂੰ ਥਾਣਾ ਦਿੜਬਾ ਵਿੱਚ ਸ਼ਾਮਿਲ ਕਰਨ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਿਫਾਰਸ਼ ਉੱਤੇ ਪੂਰਾ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐਸਐਸਪੀ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ ਨੇ ਪਿੰਡ ਕੌਹਰੀਆਂ ਪਹੁੰਚ ਕੇ ਪਿੰਡ ਵਾਸੀਆਂ ਨੂੰ ਪਿੰਡ ਕੌਹਰੀਆਂ ਨੂੰ ਦਿੜ੍ਹਬਾ ਥਾਣੇ ਵਿੱਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਦੀ ਕਾਪੀ ਸੌਂਪੀ। ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿੰਡ ਕੌਹਰੀਆਂ ਵਾਸੀਆਂ ਨੇ ਕਈ ਵਾਰ ਇਹ ਮੰਗ ਉਠਾਈ ਸੀ ਕ
Publish Date: Fri, 12 Jun 2026 12:54 PM (IST)
Updated Date: Fri, 12 Jun 2026 12:57 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆਂ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪਿੰਡ ਕੌਰੀਆਂ ਨੂੰ ਥਾਣਾ ਦਿੜਬਾ ਵਿੱਚ ਸ਼ਾਮਿਲ ਕਰਨ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਿਫਾਰਸ਼ ਉੱਤੇ ਪੂਰਾ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐਸਐਸਪੀ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ ਨੇ ਪਿੰਡ ਕੌਹਰੀਆਂ ਪਹੁੰਚ ਕੇ ਪਿੰਡ ਵਾਸੀਆਂ ਨੂੰ ਪਿੰਡ ਕੌਹਰੀਆਂ ਨੂੰ ਦਿੜ੍ਹਬਾ ਥਾਣੇ ਵਿੱਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਦੀ ਕਾਪੀ ਸੌਂਪੀ।
ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿੰਡ ਕੌਹਰੀਆਂ ਵਾਸੀਆਂ ਨੇ ਕਈ ਵਾਰ ਇਹ ਮੰਗ ਉਠਾਈ ਸੀ ਕਿ ਉਹਨਾਂ ਦੇ ਪਿੰਡ ਨੂੰ ਥਾਣਾ ਦਿੜਬਾ ਵਿੱਚ ਸ਼ਾਮਿਲ ਕੀਤਾ ਜਾਵੇ। ਮੁਸ਼ਕਿਲ ਇਹ ਸੀ ਕਿ ਪਿੰਡ ਕੌਹਰੀਆਂ ਅੰਦਰ ਬਣੀ ਹੋਈ ਪੁਲਿਸ ਚੌਂਕੀ ਥਾਣਾ ਦਿੜਬਾ ਦੇ ਅਧੀਨ ਹੈ ਪਰ ਜੇਕਰ ਕੋਈ ਘਟਨਾ ਜਾਂ ਕੋਈ ਮਾੜੀ ਵਾਰਦਾਤ ਹੁੰਦੀ ਸੀ ਤਾਂ ਪਿੰਡ ਕੌਹਰੀਆਂ ਵਾਸੀ ਆਪਣੀ ਸ਼ਿਕਾਇਤ ਹੁਣ ਚੌਂਕੀ ਵਿੱਚ ਨਹੀਂ ਸੀ ਕਰ ਸਕਦੇ ਉਹਨਾਂ ਨੂੰ 12 ਕਿਲੋਮੀਟਰ ਦੂਰ ਪਿੰਡ ਛਾਜਲੀ ਜਾਣਾ ਪੈਂਦਾ ਸੀ। ਲੋਕਾਂ ਦੀ ਇਹ ਮੁਸ਼ਕਿਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਸੀ। ਉਹਨਾਂ ਵੱਲੋਂ ਜਾਂਚ ਪੜਤਾਲ ਕਰਕੇ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਪਿੰਡ ਕੌਹਰੀਆਂ ਨੂੰ ਥਾਣਾ ਦਿੜਬਾ ਵਿੱਚ ਸ਼ਾਮਿਲ ਕਰ ਲਿਆ ਹੈ। ਉਹਨਾਂ ਕਿਹਾ ਕਿ ਪਿੰਡ ਕੌਰੀਆਂ ਦੀ ਹੋਰ ਰਹਿੰਦੀਆਂ ਮੁਸ਼ਕਿਲਾਂ ਨੂੰ ਵੀ ਹੱਲ ਕੀਤਾ ਜਾਵੇਗਾ। ਇਹ ਪਿੰਡ ਪ੍ਰਸ਼ਾਸਨਿਕ ਤੌਰ ਤੇ ਐਸਡੀਐਮ ਸੁਨਾਮ ਦੇ ਅਧੀਨ ਆਉਂਦਾ ਹੈ। ਉਹਨਾਂ ਦੀ ਮੰਗ ਤੇ ਮਾਲ ਵਿਭਾਗ ਵੱਲੋਂ ਇਸ ਪਿੰਡ ਨੂੰ ਦਿੜ੍ਹਬਾ ਤਹਿਸੀਲ ਨਾਲ ਜੋੜਨ ਲਈ ਵੀ ਪ੍ਰੋਸੈਸ ਸ਼ੁਰੂ ਕੀਤਾ ਜਾ ਰਿਹਾ ਹੈ।
ਚੀਮਾ ਨੇ ਅੱਗੇ ਕਿਹਾ ਕਿ ਪਿੰਡ ਕੌਹਰੀਆਂ ਅੰਦਰ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਦੇ ਨਾਲ ਹੀ ਸਟੇਡੀਅਮ ਦਾ ਕੰਮ ਵੀ ਵੱਡੇ ਪੱਧਰ ਤੇ ਚੱਲ ਰਿਹਾ ਹੈ ਪਿੰਡਾਂ ਵਿੱਚ ਸਟੇਡੀਅਮ ਬਣਨ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਾ ਮੁਕਤ ਪੰਜਾਬ ਦੀ ਨੀਹ ਰੱਖੀ ਜਾ ਰਹੀ ਹੈ। ਪਿੰਡ ਦੇ ਸਰਪੰਚ ਮਾਲਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਲੂਕ ਸਿੰਘ, ਗੁਰਮੀਤ ਸਿੰਘ, ਰਾਜਪਾਲ ਸਿੰਘ ਅਤੇ ਹੋਰ ਵਰਕਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ਡੀਐਸਪੀ ਦਿੜਬਾ ਹਰਪਿੰਦਰ ਕੌਰ ਬਾਜਵਾ, ਓਐਸਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਬਲਾਕ ਸੰਮਤੀ ਮੈਂਬਰ ਸੰਦੀਪ ਕੌਰ, ਮੱਖਣ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।