ਝੁੱਗੀਆਂ ਵਾਲਿਆਂ ’ਤੇ ਕਾਰਵਾਈ, ਕਬਜੇ ਹਟਾਏ, ਆਸ਼ਿਆਨਾ ਟੁੱਟਦਾ ਦੇਖ ਕਈ ਔਰਤਾਂ ਹੋਈਆਂ ਬੇਹੋਸ਼
ਬਰਨਾਲਾ ’ਚ ਝੁੱਗੀ ਝੋਪੜੀ ਵਾਲਿਆਂ ’ਤੇ ਵੱਡੀ ਕਾਰਵਾਈ, ਨਜਾਇਜ਼ ਕਬਜ਼ੇ ਨੂੰ ਹਟਾਇਆ
Publish Date: Fri, 30 Jan 2026 06:51 PM (IST)
Updated Date: Sat, 31 Jan 2026 04:11 AM (IST)

: ਝੁੱਗੀਆਂ ਵਾਲਿਆਂ ਨੇ ਕੀਤੀ ਪੱਥਰਬਾਜ਼ੀ, ਰੋਸ ਪ੍ਰਦਰਸ਼ਨ ਕਰ ਰਹੇ ਝੁੱਗੀਆਂ ਵਾਲਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਦੁਸ਼ਹਿਰਾ ਗਰਾਊਂਡ ਦੇ ਸਾਹਮਣੇ 25 ਏਕੜ ’ਚ ਪਿਛਲੇ ਕਈ ਸਾਲਾਂ ਤੋਂ ਬੈਠੇ ਝੁੱਗੀ ਝੋਪੜੀ ਵਾਲਿਆਂ ’ਤੇ ਨਗਰ ਸੁਧਾਰ ਟਰਸਟ ਬਰਨਾਲਾ ਵਾਲੋਂ ਨਾਜਾਇਜ਼ ਕਬਜਾ ਉਠਾਉਣ ਲਈ ਨਗਰ ਸੁਧਾਰ ਟਰਸਟ ਬਰਨਾਲਾ ਦੇ ਉੱਚ ਅਧਿਕਾਰੀਆਂ ਤੇ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ’ਚ ਝੁੱਗੀ ਝੋਪੜੀਆਂ ਵਾਲਿਆਂ ’ਤੇ ਕਾਰਵਾਈ ਦੇਖਣ ਨੂੰ ਮਿਲੀ। ਇਸ ਕਾਰਵਾਈ ਦਾ ਵਿਰੋਧ ਕਰਦਿਆਂ ਝੁੱਗੀ ਝੌਪੜੀ ਵਾਲੀਆਂ ਔਰਤਾਂ ਤੇ ਵਿਅਕਤੀਆ ਵੱਲੋਂ ਅਧਿਕਾਰੀਆਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰਸਟ ਬਰਨਾਲਾ ਦੀ ਕਾਰਵਾਈ ਨੂੰ ਲੈ ਕੇ ਝੁੱਗੀ ਝੋਪੜੀਆਂ ’ਚ ਰਹਿਣ ਵਾਲੇ ਗਰੀਬ ਪਰਿਵਾਰ ਦੇ ਲੋਕਾਂ ਬਜ਼ੁਰਗਾਂ ਨੌਜਵਾਨਾਂ ਤੇ ਮਾਸੂਮ ਬੱਚਿਆਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ, ਜਿੱਥੇ ਪੁਲਿਸ ਪ੍ਰਸ਼ਾਸਨ ਤੇ ਝੁੱਗੀ ਝੌਪੜੀ ਵਾਲਿਆਂ ’ਚ ਆਪਸ ਵਿਚ ਮਾਹੌਲ ਗਰਮਾ ਗਰਮ ਹੁੰਦਾ ਵੀ ਦਿਖਾਈ ਦਿੱਤਾ। ਜਦ ਨਗਰ ਸੁਧਾਰ ਟਰਸਟ ਦੇ ਅਧਿਕਾਰੀਆਂ ਦਾ ਝੁੱਗੀ ਝੋਪੜੀਆਂ ਉੱਪਰ ਪੀਲਾ ਪੰਜਾ ਚੱਲਿਆ ਤਾਂ ਉਸਦਾ ਝੁੱਗੀਆਂ ਵਾਲਿਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਭਰੋਸਾ ਦੇ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦੋ ਗੱਡੀਆਂ ਤੇ ਟਰੈਕਟਰ ਟਰਾਲੀਆਂ ’ਚੋਂ ਲਿਜਾਇਆ ਗਿਆ ਸੀ। ਤਾਂ ਜੋ ਇਨ੍ਹਾਂ ਨੂੰ ਪੱਕਾ ਟਿਕਾਣਾ ਦਿੱਤਾ ਜਾਵੇ ਉਸ ਤੋਂ ਬਾਅਦ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਉੱਥੇ ਜੇਸੀਬੀ ਮਸ਼ੀਨਾਂ ਨਾਲ ਪੀਲਾ ਪੰਜਾ ਚਲਾ ਕੇ ਝੁੰਗੀਆਂ ਨੂੰ ਨਸ਼ਟ ਕੀਤਾ ਗਿਆ ਜਿਨਾਂ ਦੀ ਭਿਣਕ ਲੱਗਣ ’ਤੇ ਵਾਪਸ ਇਕੱਠੇ ਹੋਏ ਝੁੱਗੀਆਂ ਵਾਲਿਆਂ ਨੇ ਇਸ ਦਾ ਡੱਟਵਾਂ ਵਿਰੋਧ ਕਰ ਦਿੱਤਾ ਤੇ ਕਈ ਇਸ ਮਾਹੌਲ ’ਚ ਝੁੰਗੀ ਝੋਪੜੀ ਵਾਲੀਆਂ ਕੁਝ ਔਰਤਾਂ ਬੇਹੋਸ਼ ਵੀ ਹੋ ਗਈਆਂ ਤੇ ਵਿਰੋਧ ਕਰ ਰਹੇ ਝੁੰਗੀ ਝੋਪੜੀ ਵਾਲਿਆਂ ਦੇ ਕੁਝ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਵੀ ਲੈ ਲਿਆ ਜਿਸ ਤੋਂ ਬਾਅਦ ਮਹੌਲ ਇਨ੍ਹਾਂ ਗਰਮਾ ਗਿਆ ਕਿ ਝੁੰਗੀ ਝੋਪੜੀ ਵਾਲਿਆਂ ਨੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਪੱਥਰਾਂ ਮਾਰਨੇ ਸ਼ੁਰੂ ਕਰ ਦਿੱਤੇ। ਇਸ ’ਚ ਬਰਨਾਲਾ ਪੁਲਿਸ ਦੀ ਗੱਡੀ ਦੇ ਸ਼ੀਸ਼ੇ ਵੀ ਭੰਨੇ ਗਏ ਉੱਥੇ ਪੁਲਿਸ ਨੇ ਹਲਕਾ ਲਾਠੀ ਚਾਰਜ ਵੀ ਘਰ ਦਿੱਤਾ। ਇਸ ਦੌਰਾਨ ਜਿੱਥੇ ਲੋਕਾਂ ’ਚ ਅਫੜਾ ਤਫੜੀ ਦਿਖਾਈ ਦੇ ਰਹੀ ਸੀ ਉੱਥੇ ਨਾਜਾਇਜ਼ ਕਬਜ਼ਾ ਹਟਾਉਣ ਆਏ ਬਰਨਾਲਾ ਦੇ ਤਹਿਸੀਲਦਾਰ ਵੀ ਆਪਣੀ ਜਾਨ ਬਚਾ ਕੇ ਭੱਜਦੇ ਦਿਖਾਈ ਦਿੱਤੇ। ਜਿਨ੍ਹਾਂ ਨੇ ਆਪਣੀ ਭੱਜ ਕੇ ਜਾਨ ਬਚਾਈ। ਉੱਥੇ ਜੇਸੀ ਮਸ਼ੀਨ ਵਾਲੇ ਵੀ ਆਪਣੀ ਮਸ਼ੀਨ ਲੈ ਕੇ ਭੱਜਦੇ ਦਿਖਾਈ ਦਿੱਤੇ । : ਸਾਡਾ ਰਹਿਣ ਦਾ ਪ੍ਰਬੰਧ ਵੀ ਕਰੋ : ਝੁੱਗੀ ਝੌਪੜੀ ਵਾਸੀ ਇਸ ਮੌਕੇ ਝੁੰਗੀ ਝੋਪੜੀ ਦੇ ਲੋਕਾਂ ਨੇ ਰੋਂਦੇ ਕਰਲਾਉਂਦੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਉਹ ਪਿਛਲੇ 60 ਸਾਲਾਂ ਤੋਂ ਇਨ੍ਹਾਂ ਝੁੰਗੀ ਝੋਪੜੀਆਂ ’ਚ ਬੈਠਿਆਂ ਹਨ। ਜਿਸ ’ਚ ਉਨ੍ਹਾਂ ਦੇ ਬਤੌਰ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਬਣੇ ਹੋਏ ਹਨ। ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਆਪਣੀਆਂ ਵੋਟਾਂ ਦੀ ਵਰਤੋਂ ਵੀ ਕੀਤੀ ਹੈ। ਜਿਨ੍ਹਾਂ ਨੂੰ ਪੂਰਨ ਤੌਰ ’ਤੇ ਵਿਸ਼ਵਾਸ ਦਵਾਇਆ ਗਿਆ ਸੀ ਕਿ ਕਿਸੇ ਤਰ੍ਹਾਂ ਦਾ ਉਨ੍ਹਾਂ ਦੇ ਆਸ਼ੀਆਨਾਂ ’ਤੇ ਧੱਕਾ ਨਹੀਂ ਕੀਤਾ ਜਾਵੇਗਾ। ਪਰ ਅੱਜ ਪ੍ਰਸ਼ਾਸਨ ਨੇ ਸਵੇਰੇ ਝੁੱਗੀ ਝੋਪੜੀਆਂ ਉੱਪਰ ਪੀਲਾ ਪੰਜਾ ਚਲਾ ਕੇ ਝੁੱਗੀਆਂ ਤੋੜ ਦਿੱਤੀਆਂ। ਇਸ ’ਚ ਉਨ੍ਹਾਂ ਦੀ ਕੀਤੀ ਹੋਈ ਕਮਾਈ ਨਾਲ ਬਣਾਇਆ ਤੇ ਕਿਸ ਤਰ੍ਹਾਂ ਤੇ ਲਿੱਤੇ ਹੋਏ ਸਾਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕਰਦੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਸੀ। ਅਤੇ ਨਾ ਹੀ ਉਨ੍ਹਾਂ ਦੇ ਰਹਿਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਹੁਣ ਉਹ ਆਪਣੇ ਇਸ ਟੁੱਟੇ ਹੋਏ ਆਸ਼ੀਆਂ ਨੇ ਤੋਂ ਦੂਰ ਕਿੱਥੇ ਰਹਿ ਸਕਦੇ ਹਨ। ਇਸ ਨਾਲ ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੋਈ ਰਹਿਣ ਬਸੇਰੇ ਲਈ ਢੁਕਵੀ ਥਾਂ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਉਹ ਆਪਣੇ ਪਰਿਵਾਰਿਕ ਮੈਂਬਰਾਂ ਤੇ ਮਾਸੂਮ ਬੱਚੀਆਂ ਨਾਲ ਰਹਿ ਸਕਣ। : ਝੁੱਗੀਆਂ ਵਾਲਿਆਂ ਦੇ ਰਹਿਣ ਲਈ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ : ਰਾਮ ਸਿੰਘ ਨਗਰ ਸੁਧਾਰ ਟਰਸਟ ਦੇ ਐਕਸ਼ਨ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਝੁੱਗੀਆਂ ਵਾਲਿਆਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ। ਜਿਨ੍ਹਾਂ ਵੱਲੋਂ ਨਗਰ ਸੁਧਾਰ ਟਰਸਟ ਬਰਨਾਲਾ ਦੀ ਜਗ੍ਹਾ ਉੱਪਰ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਇਸ ਨੂੰ ਕਾਨੂੰਨੀ ਤੌਰ ’ਤੇ ਹਟਾਇਆ ਜਾ ਰਿਹਾ ਹੈ। ਜਿਨ੍ਹਾਂ ਦੇ ਰਹਿਣ ਲਈ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੇ ਤਹਿਸੀਲਦਾਰ ਨੇ ਕਿਹਾ ਕਿ ਉਹ ਇਸ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਪ੍ਰਸ਼ਾਸਨਿਕ ਤੌਰ ’ਤੇ ਇੱਥੇ ਪਹੁੰਚੇ ਹਨ, ਤਾਂ ਜੋ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾ ਸਕੇ। : ਪੁਲਿਸ ਵੱਲੋਂ ਸ਼ਾਂਤਮਈ ਤਰੀਕੇ ਨਾਲ ਕਾਰਵਾਈ ਕੀਤੀ ਗਈ : ਡੀਐੱਸਪੀ ਡੀਐੱਸਪੀ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਨਗਰ ਸੁਧਾਰ ਟਰਸਟ ਵੱਲੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਪੁਲਿਸ ਪ੍ਰੋਟੈਕਸ਼ਨ ਮੰਗੀ ਗਈ ਸੀ। ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਖੋ ਵੱਖਰੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਜਿਸ ’ਚ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਕਾਰਵਾਈ ਪੁਲਿਸ ਸਹਿਯੋਗ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਜਾਣ ਬੁਝ ਕੇ ਪੁਲਿਸ ਉੱਪਰ ਪਥਰਾ ਕੀਤਾ ਗਿਆ ਜਿਸ ’ਚ ਬਰਨਾਲਾ ਪੁਲਿਸ ਪ੍ਰਸ਼ਾਸਨ ਦੀ ਇੱਕ ਬੱਸ ਦੇ ਸ਼ੀਸ਼ੇ ਟੁੱਟੇ ਹਨ। ਮਾਹੌਲ ਸ਼ਾਂਤਮਈ ਹੈ ਤੇ ਸ਼ਾਂਤਮਈ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।