ਪਰਵਾਸੀ ਮਜ਼ਦੂਰ ਕਤਲ ਮਾਮਲੇ ’ਚ ਮੁੱਖ ਦੋਸ਼ੀ ਗ੍ਰਿਫ਼ਤਾਰ
ਪ੍ਰਵਾਸੀ ਮਜ਼ਦੂਰ ਕਤਲ ਮਾਮਲੇ ’ਚ ਮੁੱਖ ਦੋਸ਼ੀ ਗ੍ਰਿਫਤਾਰ
Publish Date: Fri, 02 Jan 2026 06:13 PM (IST)
Updated Date: Sat, 03 Jan 2026 04:09 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਕੁਝ ਮਹੀਨੇ ਪਹਿਲਾਂ ਇਕ ਪਰਵਾਸੀ ਮਜ਼ਦੂਰ ਕਤਲ ਮਾਮਲੇ ’ਚ ਉਹ ਦੇ ਸਾਥੀਆਂ ਵੱਲੋਂ ਹੀ ਕਤਲ ਕਰ ਕੇ ਉਸ ਦੀ ਲਾਸ ਨੂੰ ਢਿੱਲਵਾਂ ਡਰੇਨ ਕਿਨਾਰੇ ਦਬ ਦਿੱਤਾ ਗਿਆ ਸੀ। ਮ੍ਰਿਤਕ ਦੀ ਪਹਿਚਾਨ ਅਕਸ਼ੇ ਕੁਮਾਰ ਉਰਫ ਸ਼ੰਕਰ, ਵਾਸੀ ਸਿਲਾਨਾਥ ਰਪੋਲੀ, ਜ਼ਿਲ੍ਹਾ ਪੂਰਨੀਆ (ਬਿਹਾਰ) ’ਚ ਹੋਈ ਸੀ। ਜੋ ਆਪਣੇ ਪਰਿਵਾਰ ਦਾ ਇਕਲੌਤਾ ਕਮਾਉ ਸੀ ਪਰ ਸੀਜ਼ਨ ਲਾਉਣ ਆਏ ਉਹਦੇ ਸਾਥੀਆਂ ਨੇ ਹੀ ਉਹ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਢਿੱਲਵਾਂ ਡਰੇਨ ਦੇ ਕਿਨਾਰੇ ਦੱਬ ਦਿੱਤਾ ਸੀ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਤਪਾ ਮੰਡੀ ਵਿਚ ਵੀ ਕਈ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਗਿਆ ਸੀ। ਕਤਲ ਕਰਨ ਵਾਲੇ ਉਹਦੇ ਸਾਥੀ ਹੀ ਸਨ ਜਿਨ੍ਹਾਂ ਵਿਚ ਉਨ੍ਹਾਂ ਖਿਲਾਫ਼ 103(1), 61(2), 238 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ’ਚੋਂ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਤਪਾ ਪੁਲਿਸ ਨੇ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਸਬੰਧੀ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਤਲ ਕਰਨ ਵਾਲੇ ਅਤੇ ਮੁੱਖ ਸਾਜਿਸ਼ ਕਰਤਾ ਨੂੰ ਤਪਾ ਪੁਲਿਸ ਨੇ ਵੀ ਜਗਨ ਰਿਸ਼ੀਦੇਵ ਪੁੱਤਰ ਢਲਾਈ ਰਿਸ਼ੀਦੇਵ, ਵਾਸੀ ਟੋਲਾ ਸਿਲਾਨਾਥ ਰਪੋਲੀ, ਜ਼ਿਲ੍ਹਾ ਪੂਰਨੀਆ (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਵੱਲੋਂ ਸਾਰੀ ਘਟਨਾ ਕ੍ਰਮ ਦੀ ਸਾਜ਼ਿਸ਼ ਕੀਤੀ ਗਈ ਸੀ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੋਸ਼ੀ ਦਾ ਰਿਮਾਂਡ ਹੋਰ ਕੀਤਾ ਜਾ ਰਿਹਾ ਹੈ। ਤਾਂ ਜੋ ਕਤਲ ਸਮੇਂ ਰਿਕਵਰੀ ਹੋ ਸਕੇ। ਉਨ੍ਹਾਂ ਦੱਸਿਆ ਕਿ ਨਾਲ ਦੇ ਸਾਥੀਆਂ ਨੇ ਹੀ ਲੜਾਈ-ਝਗੜੇ ਤੋਂ ਬਾਅਦ ਅਕਸ਼ੇ ਕੁਮਾਰ ਦਾ ਕੱਪੜੇ ਨਾਲ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਕਤਲ ਨੂੰ ਛੁਪਾਉਣ ਦੀ ਨੀਅਤ ਨਾਲ ਉਨ੍ਹਾਂ ਨੇ ਮ੍ਰਿਤਕ ਅਕਸ਼ੇ ਕੁਮਾਰ ਦੀ ਲਾਸ਼ ਨੂੰ ਢਿੱਲਵਾਂ ਡਰੇਨ ਦੇ ਕਿਨਾਰੇ ਟੋਏ ਵਿਚ ਦੱਬ ਦਿੱਤਾ ਸੀ ਜਿਸ ਤਹਿਤ ਮੁੱਖ ਸਾਜ਼ਿਸ਼ ਕਰਤਾ ਤੇ ਮੁੱਖ ਦੋਸ਼ੀ ਨੂੰ ਤਪਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਅਕਸ਼ੇ ਕੁਮਾਰ ਆਪਣੇ ਮਾਪਿਆਂ ਦਾ ਇਕਲੋਤਾ ਪੁੱਤ ਤੇ ਤਿੰਨ ਧੀਆਂ ਦਾ ਪਿਓ ਸੀ। ਜੋ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਪੰਜਾਬ ਮਜ਼ਦੂਰੀ ਕਰਨ ਆਇਆ ਸੀ। ਇਸ ਮੌਕੇ ਏਐੱਸਆਈ ਹਰਵਿੰਦਰ ਪਾਲ, ਸੀਨੀਅਰ ਕਾਂਸਟੇਬਲ ਸੁਰਜੀਤ ਸਿੰਘ, ਸੀਨੀਅਰ ਕਾਂਸਟੇਬਲ ਗੁਰਪ੍ਰੀਤ ਹਾਜ਼ਰ ਸਨ।