ਫੁੱਟਵਾਲ ਟੂਰਨਾਮੈਂਟ ’ਚ ਮਾਹਮਦਪੁਰ ਦੀ ਰਹੀ ਝੰਡੀ
ਫੁੱਟਵਾਲ ਟੂਰਨਾਮੈਂਟ ’ਚ ਮਾਹਮਦਪੁਰ ਦੀ ਰਹੀ ਝੰਡੀ
Publish Date: Wed, 11 Feb 2026 03:53 PM (IST)
Updated Date: Wed, 11 Feb 2026 03:56 PM (IST)

- ਖੇਡ ਮੇਲੇ ’ਤੇ ਕਮਲਜੀਤ ਸਿੰਘ ਚੱਕ ਦਾ ਹੋਇਆ ਸਨਮਾਨ - ਨੌਜਵਾਨੀ ਨੂੰ ਬਚਾਉਣ ਲਈ ਖੇਡਾਂ ਨਾਲ ਜੁੜਨਾ ਜ਼ਰੂਰੀ : ਕਮਲਜੀਤ/ਪੰਡੋਰੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਧੰਨ ਧੰਨ ਬਾਬਾ ਉੱਤਰ ਦੇਵ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪਿੰਡ ਮਾਹਮਦਪੁਰ ਵੱਲੋਂ 24ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਸੀਨੀਅਰ ਯੂਥ ਨੇਤਾ ਕਮਲਜੀਤ ਸਿੰਘ ਚੱਕ, ਸਰਪੰਚ ਗੁਰਮੀਤ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਟੂਰਨਾਮੈਂਟ ਵਿੱਚ 18 ਟੀਮਾਂ ਨੇ ਹਿੱਸਾ ਲਿਆ। ਫੁੱਟਬਾਲ ਦੇ ਹੋਏ ਦਿਲਚਸਪ ਮੁਕਾਬਲਿਆਂ ਵਿੱਚ ਮਾਹਮਦਪੁਰ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਚਾਂਗਲੀ ਦੀ ਟੀਮ ਨੂੰ ਹਰਾ ਕੇ ਜਿੱਤ ਦੇ ਝੰਡੇ ਗੱਡੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਪੂਰੀ ਗ੍ਰਿਫਤ ਵਿੱਚ ਆ ਚੁੱਕੀ ਹੈ। ਪਰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਲਈ ਸਾਨੂੰ ਅਜਿਹੇ ਟੂਰਨਾਮੈਂਟ ਪਿੰਡ ਪਿੰਡ ਕਰਵਾਉਣ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਗ੍ਰਿਫਤ ’ਚੋਂ ਬਚਾਇਆ ਜਾ ਸਕੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪ੍ਰਬੰਧਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅਜਿਹੇ ਟੂਰਨਾਮੈਂਟ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਨੂੰ ਚੰਗੇ ਪਾਸੇ ਜੋੜਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਚੇਅਰਮੈਨ ਪਵਿੱਤਰ ਸਿੰਘ, ਪ੍ਰਧਾਨ ਖਲੀਲ ਮੁਹੰਮਦ, ਗੁਰਜੋਤ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਵਿੱਕੀ ਸ਼ਰਮਾ, ਪੀਤਾ ਸ਼ਰਮਾ, ਲੈਕਚਰਾਰ ਕੁਲਵਿੰਦਰ ਸਿੰਘ ਮਾਹਮਦਪੁਰ ਤੋਂ ਇਲਾਵਾ ਸਾਬਕਾ ਸਰਪੰਚ ਸੂਰਜ ਭਾਨ, ਜਗਰੂਪ ਸਿੰਘ ਅਤੇ ਮਨੋਜ ਸ਼ਰਮਾ ਆਦਿ ਹਾਜ਼ਰ ਸਨ।