- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਮਨਾਇਆ ਜਾਵੇਗਾ ਖੁਸ਼ੀਆਂ ਤੇ ਪਿਆਰ ਦਾ ਪ੍ਰਤੀਕ ਤਿਉਹਾਰ ਲੋਹੜੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਲੋਹੜੀ ਦਾ ਤਿਉਹਾਰ ਹਰ ਘਰ ’ਚ ਧੂਮ ਧਾਮ ਨਾਲ ਮਨਾਇਆ ਜਾਵੇਗਾ। ਦੱਸ ਦੇਈਏ ਕਿ ਹਰ ਸਾਲ ਲੋਹੜੀ ਦਾ ਤਿਉਹਾਰ ਮਕਰ ਸਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਆਮ ਤੌਰ ’ਤੇ ਇਹ ਤਿਉਹਾਰ ਫ਼ਸਲਾਂ ਦੀ ਵਾਢੀ ਦੇ ਸਵਾਗਤ ਲਈ ਮਨਾਇਆ ਜਾਂਦਾ ਹੈ। ਇਸ ਤਿਉਹਾਰ ’ਚ ਹਰ ਕੋਈ ਧੂਣੀ ਬਾਲ ਕੇ ਅੱਗ ਦੇ ਦੁਆਲੇ ਨੱਚ ਕੇ ਗੀਤ ਗਾਉਂਦੇ ਹੋਏ ਖੁਸ਼ੀ ਮਨਾਉਂਦਾ ਹੈ। ਇਸ ਦਿਨ ਅੱਗ ਦੁਆਲੇ ਚੱਕਰ ਬਣਾ ਕੇ ਦੁੱਲਾ ਭੱਟੀ ਦੀ ਕਹਾਣੀ ਸ਼ੁਰੂ ਹੁੰਦੀ ਹੈ। ਇਸ ਕਹਾਣੀ ਬਾਰੇ ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਦੀ ਕਹਾਣੀ ਤੋਂ ਬਿਨਾਂ ਲੋਹੜੀ ਅਧੂਰੀ ਹੈ। ਸਾਨੂੰ ਇਹ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਪੇਸ਼ ਹਨ ਕੁੱਝ ਸਖਸੀਅਤਾਂ ਦੇ ਵਿਚਾਰ।
: ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੀ ਮਹਾਨਤਾ ਨੂੰ ਕੀਤਾ ਜਾਦਾ ਯਾਦ : ਬਬਲੀ ਖੀਪਲ
: ਬਬਲੀ ਖੀਪਲ ਪ੍ਰਧਾਨ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਨੇ ਕਿਹਾ ਕਿ ਮੰਨਿਆਂ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬ ’ਚ ਦੁੱਲਾ ਭੱਟੀ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ। ਦੁੱਲਾ ਭੱਟੀ ਨੇ ਬੜੀ ਬਹਾਦਰੀ ਨਾਲ ਧਨਾਢ ਵਪਾਰੀਆਂ ਨੂੰ ਵੇਚੀਆਂ ਜਾ ਰਹੀਆਂ ਕੁੜੀਆਂ ਦੀ ਰੱਖਿਆ ਕੀਤੀ। ਦੁੱਲਾ ਭੱਟੀ ਦੀ ਮਹਾਨਤਾ ਨੂੰ ਯਾਦ ਕਰ ਕੇ ਲੋਹੜੀ ਨੂੰ ਜਸ਼ਨ ਵਜੋਂ ਮਨਾਇਆ ਜਾਂਦਾ ਹੈ।
: ਲੋਹੜੀ ਦਾ ਤਿਉਹਾਰ ਰਲ ਮਿਲ ਕੇ ਮਨਾਓ: ਮਹਿਲ ਸ਼ਰਮਾ
: ਮਹਿਕ ਸ਼ਰਮਾ ਐੱਚ ਆਰ ਹੈੱਡ ਵਾਈ ਐਸ ਗਰੁੱਪ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਪੰਜਾਬੀ ਭਾਈਚਾਰੇ ਦੇ ਲੋਕ ਦੁੱਲਾ ਭੱਟੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ। 13 ਜਨਵਰੀ ਦਾ ਦਿਨ ਪੰਜਾਬ ਲਈ ਵੀ ਬੇਹੱਦ ਅਹਿਮ ਹੈ। ਲੋਹੜੀ ਵਾਲੇ ਦਿਨ ਤਿਲ, ਗੁੜ, ਗਜਕ, ਰੇਵੜੀ ਤੇ ਮੂੰਗਫਲੀ ਨੂੰ ਅੱਗ ’ਤੇ ਚੜ੍ਹਾਇਆ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਇਹ ਤਿਉਹਰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ।
: ਲੋਹੜੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ: ਸਵਰਨਜੀਤ ਕੌਰ
: ਸਵਰਨਜੀਤ ਕੌਰ ਰਿਸੋਰਸ ਹੈੱਡ ਵਾਈਐਸ ਗਰੁੱਪ ਨੇ ਕਿਹਾ ਕਿ ਰਿਵਾਇਤੀ ਤੌਰ ’ਤੇ ਲੋਹੜੀ ਇੱਕ ਵਿਸ਼ੇਸ਼ ਤਿਉਹਾਰ ਹੈ,ਜੋ ਫਸਲਾਂ ਦੀ ਬਿਜਾਈ ਤੇ ਕਟਾਈ ਨਾਲ ਜੁੜਿਆ ਹੈ। ਇਸ ਦਿਨ ਲੌਹੜੀਆਂ ਨੂੰ ਚੌਰਾਹਿਆਂ ’ਤੇ ਜਲਾਇਆ ਜਾਂਦਾ ਹੈ। ਆਓ ਆਪਾਂ ਸਾਰੇ ਇਸ ਦਿਨ ਖੁਸ਼ੀ ਮਨਾਈਏ ਤੇ ਲੋਹੜੀ ਦਾ ਤਿਉਹਾਰ ਰਲ ਮਿਲ ਕੇ ਧੂਮਧਾਮ ਨਾਲ ਮਨਾਇਆ ਜਾਵੇ।
: ਵੇਹੜੇ ਨੂੰ ਧੁਣੀ ਬਾਲ ਮਨਾਈਏ ਲੋਹੜੀ: ਰੂਪੀ
:: ਫਿਲਮੀ ਅਦਾਕਾਰਾ ਰੁਪਿੰਦਰ ਕੌਰ ਰੂਪੀ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਤਿਲ,
ਗੁੜ, ਗੱਚਕ, ਰਿਓੜੀ ਤੇ ਮੂੰਗਫਲੀ ਦੀ ਵੀ ਖਾਸ ਅਹਿਮੀਅਤ ਹੈ। ਲੋਹੜੀ ’ਤੇ ਦੁੱਲਾ ਭੱਟੀ ਦੀ ਕਥਾ ਸੁਣਨ ਦਾ ਖਾਸ ਮਹੱਤਵ ਹੈ। ਲੋਹੜੀ ਵਾਲੇ ਦਿਨ ਵਿਹੜੇ ’ਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਉਸਨੂੰ ਅੱਗ ਲਗਾਈ ਜਾਂਦੀ ਹੈ ਤੇ ਸਾਰਾ ਪਰਿਵਾਰ ਇਕੱਠਾ ਬੈਠ ਕੇ ਖੁਸ਼ੀ ਮਨਾਉਂਦਾ ਹੈ।
: ਗੁੱਸੇ ਗਿਲੇ ਦੂਰ ਕਰਕੇ ਮਨਾਈਏ ਲੋਹੜੀ: ਕਰਮਜੀਤ ਕੌਰ ਦੇਵਾ
: : ਕਰਮਜੀਤ ਕੌਰ ਦੇਵਾ ਐਮਡੀ ਸੰਤ ਲੌਂਗਪੁਰੀ ਐਜੂਕੇਸ਼ਨ ਟਰੱਸਟ ਪੱਖੋ ਕਲਾਂ ਨੇ ਕਿਹਾ ਕਿ ਲੋਕ ਲੋਹੜੀ ਵਾਲੇ ਦਿਨ ਈਸ਼ਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ ਤੇ ਲੋਹੜੀਏ ਵਿਚਾਰੀਏ, ਭਰੀ ਆਵੀ ਤੇ ਸੱਖਣੀ ਜਾਵੀ ਕਹਿ ਕੇ ਅਰਦਾਸ ਕਰਦੇ ਹਨ। ਸਾਨੂੰ ਸਾਰਿਆਂ ਨੂੰ ਸਾਰੇ ਗੁੱਸੇ ਗਿਲੇ ਦੂਰ ਕਰ ਕੇ ਇਹ ਲੋਹੜੀ ਦਾ ਪਵਿੱਤਰ ਤਿਉਹਾਰ ਇਕੱਠੇ ਬੈਠ ਕੇ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ।
: ਲੋਹੜੀ ਪੰਜਾਬੀਆਂ ਦਾ ਪ੍ਮੁੱਖ ਤਿਉਹਾਰ: ਸੁਮਨ ਸ਼ਰਮਾ
ਸੁਮਨ ਸ਼ਰਮਾ ਪ੍ਰਿੰਸੀਪਲ ਸੰਤ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਨੇ ਕਿਹਾ ਕਿ ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਪੰਜਾਬ ਦੀ ਖੁਸ਼ੀਆਂ ਭਰਿਆ—ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਇਸ ਤਿਉਹਾਰ ਨਾਲ ਕਈ ਕਥਾਵਾਂ ਜੜੀਆਂ ਹਨ।
ਆਓ ਆਪਾਂ ਧੂਮਧਾਮ ਨਾਲ ਇਹ ਤਿਉਹਾਰ ਮਨਾਈਏ।
: ਲੋਕ ਲੋਹੜੀ ਦੇ ਤਿਉਹਾਰ ਦੀ ਬੇਸਬਰੀ ਨਾਲ ਕਰਦੇ ਨੇ ਉਡੀਕ: ਡਾ. ਰੁਪਿੰਦਰ ਕੌਰ
ਡਾ. ਰੁਪਿੰਦਰ ਕੌਰ, ਪ੍ਰਿੰਸੀਪਲ, ਜੀ.ਜੀ.ਐੱਸ. ਨਰਸਿੰਗ ਕਾਲਜ ਬਰਨਾਲਾ ਨੇ ਕਿਹਾ ਕਿ ਲੋਹੜੀ ਸ਼ਬਦ ਦਾ ਮੂਲ ‘ਤਿਲ ਤੇ ਰੋੜੀ ਹੈ। ਜੋ ਸਮਾਂ ਪਾ ਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜੋਰਾਂ ’ਤੇ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਬਾਅਦ ਪਾਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ। ਸਾਰਿਆਂ ਨੂੰ ਇਸ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
ਧੀਆਂ ਦੀ ਲੋਹੜੀ ਵੀ ਮਨਾਓ : ਨਿਸੀ ਮਿੱਤਲ
: ਨਿਸੀ ਮਿੱਤਲ ਐਮਡੀ ਮਦਰ ਟੀਚਰ ਗਰੁੱਪ ਬਰਨਾਲਾ ਨੇ ਕਿਹਾ ਕਿ ਜਿਸ ਘਰ ’ਚ ਮੁੰਡਾ ਜੰਮਿਆ ਹੋਵੇ, ਉਸ ਘਰ ’ਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਸਾਰੇ ਮੁਹੱਲੇ ’ਚ ਲੋਹੜੀ ਵੰਡੀ ਜਾਂਦੀ ਹੈ। ਪਰ ਹੁਣ ਸਮਾਂ ਬਦਲ ਰਿਹਾ ਹੈ ਮੁੰਡਿਆਂ ਦੀ ਲੋਹੜੀ ਦੇ ਨਾਲ ਨਾਲ ਲੋਕ ਧੀਆਂ ਦੀ ਲੋਹੜੀ ਮਨਾਉਣ ਨੂੰ ਵੀ ਪਹਿਲ ਦੇ ਰਹੇ ਹਨ ਤੇ ਸਾਨੂੰ ਧੀਆਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ।