ਐਸਯੂਐਸ ਕਾਲਜ ’ਚ ਮਨਾਇਆ ਲੋਹੜੀ ਦਾ ਤਿਉਹਾਰ
ਐਸਯੂਐਸ ਕਾਲਜ ’ਚ ਮਨਾਇਆ ਲੋਹੜੀ ਦਾ ਤਿਉਹਾਰ
Publish Date: Wed, 14 Jan 2026 03:48 PM (IST)
Updated Date: Thu, 15 Jan 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਂਕ, ਜੋ ਕਿ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ, ਵਿਖੇ ਲੋਹੜੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਮੂਹ ਮੈਨੇਜਮੈਂਟ ਅਤੇ ਸਟਾਫ਼ ਮੈਂਬਰਾਂ ਨੇ ਧੂਣੀ ਬਾਲ ਕੇ ਤਿਲ ਪਾਉਣ ਦੀ ਰਸਮ ਅਦਾ ਕੀਤੀ। ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਲੋਹੜੀ ਮਨਾਉਣ ਦਾ ਇਤਿਹਾਸ ਸਾਂਝਾ ਕਰਦੇ ਹੋਏ ਦੱਸਿਆ ਕਿ ਲੋਹੜੀ ਪੰਜਾਬ ਦੇ ਪ੍ਰਾਚੀਨ ਲੋਕ ਪਰੱਪਰਾ ਨਾਲ ਜੁੜਿਆ ਹੋਣ ਕਾਰਨ ਰੱਬ ਦੀ ਰਹਿਮਤ ਅਤੇ ਕਿਸਾਨ ਦੀ ਮਿਹਨਤ ਦਾ ਪ੍ਰਤੀਕ ਹੈ। ਦੁੱਲਾ ਭੱਟੀ ਵਰਗੇ ਲੋਕ ਨਾਇਕਾਂ ਦੀ ਯਾਦ ਰਾਹੀਂ ਇਹ ਤਿਉਹਾਰ ਸਮਾਜਿਕ ਨਿਆਂ ਅਤੇ ਮਨੁੱਖਤਾ ਦੇ ਮੂਲ ਮੱਤਾਂ ਨੂੰ ਵੀ ਉਭਾਰਦਾ ਹੈ। ਅਜਿਹੇ ਤਿਉਹਾਰ ਸਾਡੇ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਅਤੇ ਚੰਗੇ ਮੁੱਲ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਸਮੇਂ ਪ੍ਰਿੰਸੀਪਲ ਜਗਸੀਰ ਸਿੰਘ (ਈਟੀਟੀ), ਪ੍ਰਿੰਸੀਪਲ ਸੰਦੀਪ (ਸਕੂਲ) ਵੱਲੋਂ ਸਮੂਹ ਸੰਸਥਾ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਸਭ ਨੂੰ ਆਪਸ ਵਿੱਚ ਰਲ-ਮਿਲ ਕੇ ਤਿਉਹਾਰ ਮਨਾਉਣ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਦੀ ਪ੍ਰੇਰਣਾ ਦਿੱਤੀ। ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਰਿਹਾ।