ਕਲੈਰੀਕਲ ਕਾਮਿਆਂ ਵੱਲੋਂ ਕਲਮ ਛੋੜ ਹੜਤਾਲ
ਕਲੈਰੀਕਲ ਕਾਮਿਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਬਰ ਵਿਰੁੱਧ ਕਲਮ ਛੋੜ ਹੜਤਾਲ ਕਰਕੇ ਦਫਤਰੀ ਕੰਮ ਕੀਤਾ ਠੱਪ
Publish Date: Mon, 09 Mar 2026 05:42 PM (IST)
Updated Date: Tue, 10 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਤੋਂ ਨਰਾਜ ਮਨਿਸਟੀਰੀਅਲ ਸਟਾਫ ਨੇ ਕਲਮ ਛੋੜ ਹੜਤਾਲ ਕਰਕੇ ਸਮੁੱਚੀ ਮਸ਼ੀਨਰੀ ਠੱਪ ਕਰ ਦਿੱਤੀ। ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਸਾਝੀਆਂ ਮੰਗਾਂ ਜਿਵੇ ਕਿ ਪੁਰਾਣੀ ਪੈਨਸ਼ਨ ਬਹਾਲੀ, ਡੀਏ ਦੀਆਂ ਕਿਸ਼ਤਾਂ, ਪੇਅ ਕਮਿਸ਼ਨ ’ਚ ਸੋਧ, ਮੁਲਾਜ਼ਮ ਮਾਰੂ ਪੱਤਰ ਵਾਪਸ ਲੈਣ, ਏਸੀਪੀ ਆਦਿ ਦੀ ਪੂਰਤੀ ਲਈ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ, ਪੰਜਾਬ ਦੀ ਅਗਵਾਈ ’ਚ ਰੋਸ ਰੈਲੀ ਕਰਨ ਉਪਰੰਤ ਬਜਟ ਸੈਸ਼ਨ ਮੌਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਕੂਚ ਕੀਤਾ ਗਿਆ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵਾਈਪੀਐਸ ਚੌਕ ਵਿਚ ਵੱਡੀਆਂ ਰੋਕਾਂ ਲਾ ਕੇ ਰਸਤਾ ਬੰਦ ਕਰ ਕੇ ਰੱਖਿਆ ਹੋਇਆ ਸੀ ਜਦੋਂ ਸਮੂਹ ਮੁਲਾਜ਼ਮ ਉੱਥੇ ਪਹੁੰਚੇ ਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ’ਚ ਤੈਨਾਤ ਪੁਲਿਸ ਬਲ ਨਾਲ ਮੁਲਾਜ਼ਮਾਂ ਤੇ ਲਾਠੀ ਚਾਰਜ ਕਰਦੇ ਹੋਏ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਕੀਤੀਆਂ। ਜਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਕਿਹਾ ਕਿ ਹੁਣ ਮੁਲਾਜਮ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਆਪਣ ਵਾਲੀਆਂ ਚੋਣਾਂ ’ਚ ਲਿਆ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਇਸ ਮੌਕੇ ਪਰ ਮੈਡਮ ਅੰਸ਼ੂ ਗੁਪਤਾ, ਕਮਲਜੀਤ ਸਿੰਘ ਸ਼ਾਦ, ਕਰਨਵੀਰ ਸਿੰਘ ਭੱਠਲ, ਸੁਖਜੀਤ ਸਿੰਘ ਸੰਧੂ, ਵਿੱਕੀ ਡਾਬਲਾ , ਦਰਸ਼ਨ ਚੀਮਾਂ, ਹਰਵਿੰਦਰ ਮਲੀਆਂ, ਗੁਰਪ੍ਰੀਤ ਰੁੜੇਕੇ, ਜਗਰਾਜ ਟੱਲੇਵਾਲ, ਪਰਮਜੀਤ ਪਾਸੀ, ਮਨਜਿੰਦਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ, ਦੀਪਕ ਗੋਇਲ, ਮੋਹਿਤ ਗਰਗ, ਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਕਿਰਪਾਲ ਸਿੰਘ, ਲਲਿਤ ਕੁਮਾਰ, ਹਰਭਜਨ ਸਿੰਘ, ਨਰਪਿੰਦਰਪਾਲ ਸਿੰਘ, ਵਿਕਾਸ ਗੋਇਲ, ਰਮਨਦੀਪ ਸਿੰਘ, ਜਗਦੀਪ ਸਿੰਘ ਆਦਿ ਆਗੂ ਹਾਜਰ ਸਨ।