ਧੂਮ ਧਾਮ ਨਾਲ ਮਨਾਇਆ ਬਾਲਾ ਜੀ ਦਾ ਜਨਮ ਦਿਹਾੜਾ
ਧੂਮ ਧਾਮ ਨਾਲ ਮਨਾਇਆ ਬਾਲਾ ਜੀ ਦਾ ਜਨਮ ਦਿਹਾੜਾ
Publish Date: Fri, 03 Apr 2026 03:50 PM (IST)
Updated Date: Sat, 04 Apr 2026 04:02 AM (IST)

ਪ੍ਰਸਿੱਧ ਕਲਾਕਾਰ ਹੈਪੀ ਸੋਹਲ ਨੇ ਲਗਾਈਆਂ ਰੌਣਕਾਂ ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਦੇ ਢਿੱਲੋ ਨਗਰ ਸਥਿਤ ਪ੍ਰਸਿੱਧ ਮਨਕਾਮੇਸ਼ਵਰ ਬਾਲਾ ਜੀ ਮੰਦਰ ਵਿਖੇ ਹਨੂੰਮਾਨ ਜਯੰਤੀ ਦਿਵਸ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਮਧੁਰ ਕਾਰਸ਼ਨੀ ਸਵਾਮੀ ਜਗਦਾਨੰਦ ਜੀ ਦੀ ਰਹਿਨੁਮਾਈ ਹੇਠ ਮਨਕਾਮੇਸਵਰ ਬਾਲਾ ਜੀ ਮੰਦਰ ਵਿਖੇ ਮਧੁਰ ਕਾਰਸਨੀ ਮੰਡਲ ਬਰਨਾਲਾ ਵੱਲੋਂ ਮਨਾਇਆ ਗਿਆ। ਇਹ ਪ੍ਰੋਗਰਾਮ ਸਞਾਮੀ ਚੇਤਨਾਂਬਾ ਜੀ ਦੀ ਅਧਿਅਕਸ਼ਤਾ ’ਚ ਮਧੁਰ ਕਾਰਸ਼ਨੀ ਮੰਡਲ ਬਰਨਾਲਾ ਵੱਲੋਂ ਮਨਾਇਆ ਗਿਆ। ਜਿਸ ’ਚ ਸੁੰਦਰ ਕਾਂਡ ਦਾ ਪਾਠ ਸੰਗੀਤਮਈ ਢੰਗ ਨਾਲ ਕਰਵਾਇਆ ਗਿਆ ਅਤੇ ਸੁੰਦਰਕਾਂਡ ਉਪਰਾਂਤ ਪੰਜਾਬ ਭਰ ਦੇ ਮਸ਼ਹੂਰ ਕਲਾਕਾਰ ਹੈਪੀ ਸੋਹਲ ਅਤੇ ਵਿਕਰਮ ਰਠੌੜ ਵੱਲੋਂ ਬਾਲਾ ਜੀ ਦੇ ਸੁੰਦਰ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ! ਭਜਨ ਸੰਧਿਆ ਉਪਰੰਤ ਆਈਆਂ ਹੋਈਆਂ ਸੰਗਤਾਂ ਵਾਸਤੇ ਮਧੁਰ ਕਾਰਸ਼ਨੀ ਮੰਡਲ ਬਰਨਾਲਾ ਵੱਲੋਂ ਪੂਰੀ ਛੋਲੇ ਅਤੇ ਖੀਰ ਦਾ ਭੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਵਾਮੀ ਚੇਤਨਾਂਬਾ ਨੇ ਕਿਹਾ ਕਿ ਮਨਕਾਮੇਸ਼ਵਰ ਬਾਲਾ ਜੀ ਬਰਨਾਲਾ ਹੀ ਨਹੀਂ ਸਗੋਂ ਪੰਜਾਬ ਭਰ ’ਚ ਮਸ਼ਹੂਰ ਹਨ! ਇੱਥੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੋਂ ਸੰਗਤਾਂ ਆਉਂਦੀਆਂ ਹਨ ਅਤੇ ਜੋ ਵੀ ਵਿਅਕਤੀ ਸੱਚੇ ਮਨ ਨਾਲ ਕੋਈ ਮੁਰਾਦ ਮੰਗਦਾ ਹੈ ਤਾਂ ਮਨਕਾਮੇਸ਼ਵਰ ਬਾਲਾ ਜੀ ਉਸ ਦੀ ਹਰ ਮੁਰਾਦ ਜਲਦੀ ਹੀ ਪੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਔਰਤ ਦੇ 20 ਸਾਲ ਕੋਈ ਬੱਚਾ ਨਹੀਂ ਸੀ ਹੋਇਆ ਉਸ ਔਰਤ ਨੇ ਇੱਥੇ ਆ ਕੇ ਮੁਰਾਦ ਮੰਗੀ ਅਤੇ ਉਸ ਔਰਤ ਦੇ ਬਾਲਾ ਜੀ ਨੇ ਕਿਰਪਾ ਕੀਤੀ ਅਤੇ ਉਸਦੇ ਘਰ ਬੱਚਾ ਹੋ ਗਿਆ। ਹਰ ਮੰਗਲਵਾਰ ਦੇ ਦਿਨ ਇਸ ਮੰਦਰ ’ਚ ਬਹੁਤ ਭਾਰੀ ਮੇਲਾ ਭਰਦਾ ਹੈ ਅਤੇ ਹਰ ਮੰਗਲਵਾਰ ਵਾਲੇ ਦਿਨ ਮੰਡਲ ਵੱਲੋਂ ਭੰਡਾਰਾ ਵੀ ਲਗਾਇਆ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ’ਚ ਮਧੁਰ ਕਾਰਸ਼ਨੀ ਮੰਡਲ ਬਰਨਾਲਾ ਦੇ ਨਾਭ ਚੰਦ ਜਿੰਦਲ, ਵੇਦ ਵਾਲੀਆ, ਪ੍ਰਮੋਦ ਅਰੋੜਾ, ਰੇਵਕੀ ਕਾਂਸਲ, ਰੁਲਦੂ ਰਾਮ, ਰੇਸ਼ਮ ਦੂਆ,ਵਿਜੇ ਭੱਠੇ ਵਾਲੇ, ਹੈਪੀ ਕੁਰੜ ਵਾਲੇ ਅਤੇ ਵਿਕੀ ਭੱਠੇ ਵਾਲੇ ਹਾਜ਼ਰ ਸਨ।