ਵਾਈਐੱਸ ਸਕੂਲ ’ਚ ਕਿਡਜ਼ ਕਾਰਨੀਵਲ 8 ਫ਼ਰਵਰੀ ਤੋਂ ਸ਼ੁਰੂ
ਵਾਈਐਸ ਸਕੂਲ ’ਚ ਕਿਡਜ਼ ਕਾਰਨੀਵਲ 8 ਫ਼ਰਵਰੀ ਤੋਂ ਸ਼ੁਰੂ
Publish Date: Sun, 25 Jan 2026 04:13 PM (IST)
Updated Date: Mon, 26 Jan 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਈਐੱਸ ਸਕੂਲ ਦੇ ਨਵੇਂ ਕੈਂਪਸ ਨਯਾ ਵਾਈਐੱਸ ’ਚ 8 ਫਰਵਰੀ 2026 ਨੂੰ 2 ਤੋਂ 12 ਸਾਲ ਦੇ ਬੱਚਿਆਂ ਲਈ ਕਿਡਜ਼ ਕਾਰਨੀਵਲ 2026 ਕਰਵਾਇਆ ਜਾ ਰਿਹਾ ਹੈ। ਇਸ ਕਾਰਨੀਵਲ ਵਿਚ ਟੈਕਨੋਸ਼ਾਲਾ, ਝੂਲੇ, ਮੈਜਿਕ ਸ਼ੋ, ਲੇਜ਼ਰ ਸ਼ੋ, ਫੇਸ ਆਰਟ, ਪੇਂਟਿੰਗ, ਡਾਂਸ, ਮਿਊਜ਼ਿਕ ਸਮੇਤ ਕਈ ਮਨੋਰੰਜਕ ਗਤੀਵਿਧੀਆਂ ਹੋਣਗੀਆਂ। ਇਸ ਸਮਾਗਮ ਨੂੰ ਬੱਚਿਆਂ ਨਾਲ ਮਜ਼ੇਦਾਰ ਲਾਂਚ ਰਾਹੀਂ ਪੇਸ਼ ਕੀਤਾ ਗਿਆ, ਜਿਸ ਨਾਲ ਬੱਚਿਆਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਕਾਰਨੀਵਲ ਸਭ ਲਈ ਖੁੱਲ੍ਹਾ ਹੈ। ਪਾਸ ਵਾਈਐੱਸ ਸਕੂਲ ਬਰਨਾਲਾ ਤੇ ਵਾਈਐੱਸ ਜੈਨਨੇਕਸਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।