ਸੁਨਾਮ ’ਚ ਖਾਲਸਾ ਸਾਜਨਾ ਦਿਵਸ ਮਨਾਇਆ
ਸੁਨਾਮ ’ਚ ਖਾਲਸਾ ਸਾਜਨਾ ਦਿਵਸ ਮਨਾਇਆ
Publish Date: Wed, 15 Apr 2026 04:05 PM (IST)
Updated Date: Wed, 15 Apr 2026 04:09 PM (IST)

- ਬੀਬੀ ਖੀਵੀ ਲੰਗਰ ਕਮੇਟੀ ਦਾ ਵੱਡਾ ਉਪਰਾਲਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਸੁਨਾਮ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਅਤੇ ਬੀਬੀ ਖੀਵੀ ਲੰਗਰ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅਤੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਦੇ ਰਾਗੀ ਜਥੇ ਵੱਲੋਂ ਆਤਮ ਰਸ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਅਤੇ ਹੈੱਡ ਗ੍ਰੰਥੀ ਜਗਮੇਲ ਸਿੰਘ ਛਾਜਲਾ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਸਰਬੱਤ ਸੰਗਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਤਿੰਦਰ ਪਾਲ ਸਿੰਘ ਸਿੱਧੂ ਅਤੇ ਬੀਬੀ ਗੁਰਦੀਪ ਕੌਰ (ਇੰਗਲੈਂਡ ਵਾਸੀ) ਵੱਲੋਂ ਗੁਰਦੁਆਰਾ ਸਾਹਿਬ ਨੂੰ ਚੰਦੋਆ ਸੈਟ ਭੇਟ ਕਰਨ ਤੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੀਤਾ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ, ਗਗਨ ਭਾਰਦਵਾਜ ਜ਼ਿਲ੍ਹਾ ਅਟਾਰਨੀ ਬਰਨਾਲਾ, ਵਿਕਰਮਜੀਤ ਸਿੰਘ ਵਿੱਕੀ ਕੌਂਸਲਰ, ਐਡਵੋਕੇਟ ਰਵਿੰਦਰ ਭਾਰਦਵਾਜ, ਦਰਸ਼ਨ ਸਿੰਘ ਔਲਖ ਪ੍ਰਧਾਨ ਗੁਰਦੁਆਰਾ ਬਾਬਾ ਨਾਮਦੇਵ, ਰਣਜੀਤ ਸਿੰਘ ਕੈਂਥ, ਮਹਿੰਦਰ ਸਿੰਘ ਜੌੜਾ, ਅਰਸ਼ਪ੍ਰੀਤ ਸਿੰਘ ਮੋਹਲ, ਲੱਕੀ ਜੱਸਲ, ਹਰਿੰਦਰ ਸਿੰਘ, ਵਿੱਕੀ ਮੋਹਲ, ਬੰਤ ਸਿੰਘ ਰਾਏ, ਰਘਵੀਰ ਸਿੰਘ, ਰਜਿੰਦਰ ਰਾਜੂ, ਲਵਪ੍ਰੀਤ ਕੌਰ, ਗੁਰਪ੍ਰੀਤ ਕੌਰ ਖਾਲਸਾ ਆਦਿ ਹਾਜ਼ਰ ਸਨ।