ਲੁਟੇਰਿਆਂ ਦੇ ਹੌਸਲੇ ਬੁਲੰਦ: ਬਿਨਾਂ ਨੰਬਰ ਵਾਲੇ ਬਾਈਕ 'ਤੇ ਆਏ ਤੇ ਮੋਬਾਈਲ ਲੁੱਟ ਕੇ ਹੋਏ ਫ਼ਰਾਰ; ਸੀਸੀਟੀਵੀ ਖੰਗਾਲ ਰਹੀ ਪੁਲਿਸ
ਬੀਤੀ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਨੌਜਵਾਨ ਸ਼ਹਿਰ ਦੇ ਵਾਲਮੀਕਿ ਚੌਕ ’ਚੋਂ ਇੱਕ ਮੋਬਾਈਲਾਂ ਦੀ ਦੁਕਾਨ ਤੋਂ ਦੁਕਾਨਦਾਰ ਨੂੰ ਚਕਮਾ ਦੇ ਕੇ ਦੋ ਮਹਿੰਗੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਧਵਨ ਮੋਬਾਈਲ ਸ਼ਾਪ ਦੇ ਮਾਲਕ ਵਿੱਕੀ ਧਵਨ ਅਤੇ ਮੋਹਿਤ ਧਵਨ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਕਰੀਬ 8 ਵਜੇ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਵਿੱਚ ਦਾਖ਼ਲ ਹੋਏ ਤੇ ਉਨ੍ਹਾਂ ਨੇ ਸਾਨੂੰ ਵੱਖ-ਵੱਖ ਮਾਡਲ ਦੇ ਮੋਬਾਈਲ ਦਿਖਾਉਣ ਲਈ ਕਿਹਾ। ਮੋਬਾਈਲ ਦੇਖਣ ਦੌਰਾਨ ਉਨ੍ਹਾਂ ’ਚੋਂ ਇੱਕ ਨੌਜਵਾਨ ਦੁਕਾਨ ’ਚੋਂ ਬਾਹਰ ਚਲਾ ਗਿਆ ਤੇ ਮੋਟਰਸਾਈਕਲ ਸਟਾਰਟ ਕਰ ਕੇ ਭੱਜਣ ਲਈ ਤਿਆਰ ਹੋ ਗਿਆ।
Publish Date: Wed, 15 Apr 2026 03:56 PM (IST)
Updated Date: Wed, 15 Apr 2026 04:52 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਬੀਤੀ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਨੌਜਵਾਨ ਸ਼ਹਿਰ ਦੇ ਵਾਲਮੀਕਿ ਚੌਕ ’ਚੋਂ ਇੱਕ ਮੋਬਾਈਲਾਂ ਦੀ ਦੁਕਾਨ ਤੋਂ ਦੁਕਾਨਦਾਰ ਨੂੰ ਚਕਮਾ ਦੇ ਕੇ ਦੋ ਮਹਿੰਗੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਧਵਨ ਮੋਬਾਈਲ ਸ਼ਾਪ ਦੇ ਮਾਲਕ ਵਿੱਕੀ ਧਵਨ ਅਤੇ ਮੋਹਿਤ ਧਵਨ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਕਰੀਬ 8 ਵਜੇ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਵਿੱਚ ਦਾਖ਼ਲ ਹੋਏ ਤੇ ਉਨ੍ਹਾਂ ਨੇ ਸਾਨੂੰ ਵੱਖ-ਵੱਖ ਮਾਡਲ ਦੇ ਮੋਬਾਈਲ ਦਿਖਾਉਣ ਲਈ ਕਿਹਾ। ਮੋਬਾਈਲ ਦੇਖਣ ਦੌਰਾਨ ਉਨ੍ਹਾਂ ’ਚੋਂ ਇੱਕ ਨੌਜਵਾਨ ਦੁਕਾਨ ’ਚੋਂ ਬਾਹਰ ਚਲਾ ਗਿਆ ਤੇ ਮੋਟਰਸਾਈਕਲ ਸਟਾਰਟ ਕਰ ਕੇ ਭੱਜਣ ਲਈ ਤਿਆਰ ਹੋ ਗਿਆ।
ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਮੋਬਾਈਲ ਫੋਨ ਦੇਖ ਰਿਹਾ ਨੌਜਵਾਨ ਉਨ੍ਹਾਂ ਨੂੰ ਗੱਲਾਂ ਵਿਚ ਲਾ ਕੇ ਦੋ ਮਹਿੰਗੇ ਆਈਫੋਨ, ਜਿਨ੍ਹਾਂ ਦੀ ਕੀਮਤ ਕਰੀਬ 70 ਹਜਾਰ ਦੇ ਬਣਦੀ ਹੈ, ਬਾਹਰ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹੇ ਆਪਣੇ ਸਾਥੀ ਨਾਲ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਦੋਵੇਂ ਲੁਟੇਰੇ ਨੌਜਵਾਨਾਂ ਦੀ ਤਸਵੀਰ ਬਿਲਕੁਲ ਸਾਫ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਲੁਟੇਰੇ ਬਿਨਾਂ ਨੰਬਰ ਪਲੇਟ ਲੱਗੇ ਮੋਟਰਸਾਈਕਲ ’ਤੇ ਆਏ ਸਨ ਜੋ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭਗਤ ਸਿੰਘ ਚੌਕ ਵੱਲ ਭੱਜ ਗਏ।
ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਹੈ। ਸ਼ਹਿਰ ਦੇ ਮੇਨ ਚੌਕ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਉਧਰ ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।