ਬਾਟਮ--------ਵਾਹਨਾਂ ਦੀ ਓਪਰਸਪੀਡ ਬਣ ਰਹੀ ਹੈ, ਮਨੁੱਖਤਾ ਤੇ ਪਸ਼ੂਆਂ ਲਈ ਮੌਤ ਦਾ ਖੌਫ਼
ਵਾਹਨਾਂ ਦੀ ਓਪਰਸਪੀਡ ਬਣ ਰਹੀ ਹੈ, ਮਨੁੱਖਤਾ ਤੇ ਪਸੂਆਂ ਲਈ ਮੌਤ ਦਾ ਖੌਫ਼
Publish Date: Mon, 08 Jun 2026 06:54 PM (IST)
Updated Date: Tue, 09 Jun 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੇਕਾਬੂ ਤੇ ਤੇਜ਼ ਰਫਤਾਰ ਵਾਹਨ (ਓਵਰਸਪੀਡ) ਮਨੁੱਖਤਾ ਤੇ ਬੇਜ਼ੁਬਾਨ ਪਸ਼ੂਆਂ ਦੋਵਾਂ ਲਈ ਇੱਕ ਭਿਆਨਕ ਮੌਤ ਦਾ ਖ਼ਫ਼ ਬਣ ਚੁੱਕੇ ਹਨ। ਸੜਕਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਤੇਜ਼ੀ ਨਾਲ ਦੌੜਦੇ ਵਾਹਨ ਰੋਜ਼ਾਨਾ ਕਈ ਕੀਮਤੀ ਜਾਨਾਂ ਨਿਗਲ ਰਹੇ ਹਨ ਤੇ ਕਈਆਂ ਨੂੰ ਸਾਰੀ ਉਮਰ ਲਈ ਅਪਾਹਜ ਕਰ ਰਹੇ ਹਨ। ਭਾਵੇਂ ਸਰਕਾਰ ਵਲੋਂ ਓਵਰਸਪੀਡ ਵਾਹਨਾਂ ਦਾ ਮੋਟਾ ਚਲਾਣ ਕਰਨ ਸਬੰਧੀ ਆਦੇਸ ਜਾਰੀ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਲੋਕ ਓਵਰਸਪੀਡ ਨਾਲ ਹਾਦਸਿਆਂ ਦਾ ਸਿਕਾਰ ਹੋ ਰਹੇ ਹਨ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ। :ਓਵਰਸਪੀਡ ’ਚ ਵਾਹਨ ਨਾ ਚਲਾਓ : ਹੈਰੀ ਧਾਲੀਵਾਲ ਹੈਰੀ ਧਾਲੀਵਾਲ ਨਿੱਜੀ ਸਹਾਇਕ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਰੋਜਾਨਾ ਓਵਰਸਪੀਡ ਵਾਹਨਾਂ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਭਾਵੇਂ ਪੰਜਾਬ ਅੰਦਰ ਮੇਨ ਹਾਈਵੇ ਬਣ ਚੁੱਕੇ ਹਨ ਪਰ ਉਨ੍ਹਾਂ ’ਤੇ ਵਾਹਨ ਚਾਲਕਾਂ ਵਲੋਂ ਓਵਰਸਪੀਡ ਨਾਲ ਚਲਾਏ ਜਾ ਰਹੇ ਵਾਹਨਾਂ ਕਾਰਨ ਜਿੱਥੇ ਮਨੁੱਖ ਆਪਣੀ ਜਾਨ ਜੋਖਮ ’ਚ ਪਾ ਰਿਹਾ ਹੈ, ਉੱਥੇ ਹੀ ਬੇਜੁਬਾਨਾਂ ਦੀਆਂ ਵੀ ਜਾਨਾਂ ਜਾ ਰਹੀਆ। ਇਸ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ। ਓਵਰਸਪੀਡ ਵਾਹਨਾਂ ਦੀ ਲੇਪਟ ’ਚ ਆਉਂਦੇ ਨੇ ਬੇਜੁਬਾਨ : ਮੋਹਨ ਸਿੰਘ : ਸਰਪੰਚ ਮੋਹਨ ਸਿੰਘ ਪੱਖ ਕਲਾਂ ਨੇ ਕਿਹਾ ਕਿ ਓਵਰਸਪੀਡ ਵਾਹਨਾਂ ਕਾਰਨ ਵਾਪਰਨ ਵਾਲੇ ਹਾਦਸਿਆਂ ’ਚ ਸਿਰਫ਼ ਗਲਤੀ ਕਰਨ ਵਾਲੇ ਹੀ ਨਹੀਂ, ਸਗੋਂ ਸੜਕਾਂ ਤੇ ਤੁਰਦੇ-ਫਿਰਦੇ ਆਮ ਲੋਕ, ਬੱਚੇ ਤੇ ਬਜ਼ੁਰਗ ਵੀ ਆਪਣੀ ਜਾਨ ਗੁਆ ਲੈਂਦੇ ਹਨ। ਸੜਕਾਂ ਤੇ ਘੁੰਮ ਰਹੇ ਗਾਵਾਂ, ਕੁੱਤੇ ਤੇ ਹੋਰ ਪਸ਼ੂ ਤੇਜ਼ ਰਫ਼ਤਾਰ ਵਾਹਨਾਂ ਦੀ ਲਪੇਟ ’ਚ ਆ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਸਾਨੂੰ ਵਾਹਨਾਂ ਨੂੰ ਹੌਲੀ ਰਫ਼ਤਾਰ ਨਾਲ ਚਲਾਉਣਾ ਚਾਹੀਦਾ ਹੈ। ਕੱਟੇ ਜਾਣ ਚਲਾਣ ’ਤੇ ਹੋਏ ਸਜਾ : ਬਾਬਾ ਚਰਨਪੁਰੀ ਬਾਬਾ ਚਰਨਪੁਰੀ ਚੇਅਰਮੈਨ ਸੰਤ ਲੌਂਗਪੁਰੀ ਟਰੱਸਟ ਪੱਖੋ ਕਲਾਂ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਰਾਤ ਦੇ ਸਮੇਂ ਜੰਗਲੀ ਜੀਵ ਵੀ ਤੇਜ਼ ਰਫ਼ਤਾਰ ਵਾਹਨਾਂ ਦੀ ਭੇਂਟ ਚੜ੍ਹ ਜਾਂਦੇ ਹਨ। ਲੋਕਾਂ ਨੂੰ ਤੇਜ਼ ਰਫ਼ਤਾਰ ਨਾਲ ਵਾਹਨ ਨਾ ਚਲਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦਾ ਘਰ ਉਜੜਨ ਤੋਂ ਬਚ ਸਕੇ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਓਵਰਸਪੀਡ ਕਰਨ ਵਾਲਿਆਂ ਦੇ ਚਲਾਨ ਕੱਟਣ ਤੇ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਉਣ। ਰਿਹਾਇਸ਼ੀ ਇਲਾਕਿਆਂ, ਸਕੂਲਾਂ ਤੇ ਹਾਈਵੇਅ ਤੇ ਸਪੀਡ ਲਿਮਿਟ ਦੇ ਬੋਰਡ ਲਗਾਏ ਜਾਣ। ਸਰਕਾਰ ਕਰੇ ਸਖਤੀ : ਸੁਖਪਾਲ ਸਮਰਾ : ਸੁਖਪਾਲ ਸਿੰਘ ਸਮਰਾ ਸਾਬਕਾ ਸਰਪੰਚ ਪੱਖੋ ਕਲਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸੌਂਕ ਲਈ ਵਾਹਨਾਂ ਨੂੰ ਬਹੁਤ ਜਿਆਦਾ ਤੇਜ ਰਫ਼ਤਾਰ ਨਾਲ ਚਲਾਉਂਦੇ ਹਨ, ਭਾਵੇਂ ਸਰਕਾਰ ਵਲੋਂ ਮੇਨ ਹਾਈਵੇ ’ਤੇ ਸਪੀਡ ਲੀਮਟ ਸਬੰਧੀ ਬੋਰਡ ਲਗਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਟੈ੍ਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ। ਇਸ ਲਈ ਪੂਰੀ ਸਖਤੀ ਹੋਣੀ ਚਾਹੀਦੀ ਹੈ ਤੇ ਮੋਟਾ ਚਲਾਣ ਹੋਣਾ ਚਾਹੀਦਾ ਹੈ ਤਾਂ ਜੋ ਓਵਰਸਪੀਡ ਨਾਲ ਵਾਪਰ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ।