ਕਾਂਵੜੀਆਂ ਨੇ ਸ਼ਹਿਰ ’ਚ ਕੱਢੀ ਵਿਸ਼ਾਲ ਸੋਭਾ ਯਾਤਰਾ
ਕਾਂਵੜੀਆਂ ਨੇ ਸਹਿਰ ਅੰਦਰ ਕੱਢੀ ਵਿਸਾਲ ਸੋਭਾ ਯਾਤਰਾ
Publish Date: Sun, 15 Feb 2026 05:15 PM (IST)
Updated Date: Mon, 16 Feb 2026 04:03 AM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਮਹਾਂਸ਼ਿਵਰਾਰਤੀ ਨੂੰ ਲੈ ਕੇ ਜਿੱਥੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਸਵੇਰ ਤੋਂ ਹੀ ਰੌਣਕਾਂ ਲੱਗੀਆਂ ਹੋਈਆਂ ਸਨ, ਉੱਥੇ ਹੀ ਸ਼ਹਿਰ ਅੰਦਰ ਸ਼੍ਰੀ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੁੱਜ ਰਹੇ ਕਾਂਵੜੀਆਂ ਨੇ ਵੀ ਰੌਣਕ ਨੂੰ ਵਧਾ ਦਿੱਤਾ।ਤਿਲੋਕ ਕਾਂਵੜ ਸੰਘ ਬਰਨਾਲਾ ਵੱਲੋਂ ਸ਼ੁਰੂ ਕੀਤੀ ਗਈ ਡਾਕ ਕਾਂਵੜ ਯਾਤਰਾ ਮਹਾਂਸ਼ਿਵਰਾਰਤੀ ਮੌਕੇ ਸ਼ਹਿਰ ਅੰਦਰ ਪੁੱਜੀ, ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਂਵੜੀਆਂ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਸ਼ਿਵ ਮੰਦਰ ਪੁੱਜੀ। ਸ਼ੋਭਾ ਯਾਤਰਾ ਦੌਰਾਨ ਕਾਂਵੜੀਆਂ ਵੱਲੋਂ ਭੋਲੇ ਨਾਥ ਦੇ ਜੈਕਾਰੇ ’ਤੇ ਨੱਚਦੇ-ਟੱਪਦੇ ਮੰਦਰਾਂ ’ਚ ਪੁੱਜ ਕੇ ਸ਼ਿਵਲਿੰਗ ’ਤੇ ਗੰਗਾ ਜਲ ਅਰਪਣ ਕੀਤਾ ਤੇ ਆਪਣੀਆਂ ਮਨੋਕਾਮਨਾਵਾਂ ਮੰਗੀਆਂ। ਕਾਂਵੜੀਆਂ ਲਈ ਸੰਗਤ ਵੱਲੋਂ ਵਿਸ਼ੇ਼ਸ ਲੰਗਰ ਤੇ ਹਰ ਤਰ੍ਹਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।