ਕੁਸ਼ਤੀ ਦੰਗਲ ਦੀ ਪਹਿਲੀ ਝੰਡੀ ਕਮਲਜੀਤ ਡੂਮਛੇੜੀ ਨੇ ਜਿੱਤੀ, 100 ਦੇ ਕਰੀਬ ਪਹਿਲਵਾਨਾਂ ਨੇ ਕੁਸ਼ਤੀ ਦੰਗਲ ’ਚ ਲਿਆ ਹਿੱਸਾ
ਦਿੜ੍ਹਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੇ ਬਾਸੜੀਏ ਸਮੇਂ ਕੁਸ਼ਤੀ ਦੇ ਦੰਗਲ ਕਰਵਾਏ ਗਏ। ਇਹ ਕੁਸ਼ਤੀ ਦੇ ਦੰਗਲ ਨਗਰ ਪੰਚਾਇਤ ਦਿੜ੍ਹਬਾ, ਸੋਸ਼ਲ ਯੂਥ ਵੈਲਫੇਅਰ ਕਲੱਬ ਦਿੜ੍ਹਬਾ, ਕਰਨ ਘੁਮਾਣ ਦਿੜ੍ਹਬਾ ਸਮੂਹ ਆੜਤੀਆ ਅਤੇ ਸਾਰੇ ਕਲੱਬਾਂ ਵੱਲੋਂ ਇਕੱਠੇ ਹੋ ਕੇ ਕਰਵਾਏ ਗਏ ਸਨ। ਕੁਸ਼ਤੀ ਦੰਗਲਾਂ ਦੇ ਪ੍ਰਬੰਧਕ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੱਤਾ ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਅਤੇ ਖੇਡ ਪ੍ਰਮੋਟਰ ਕਰਨ ਘੁਮਾਣ ਕੈਨੇਡਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
Publish Date: Tue, 10 Mar 2026 04:36 PM (IST)
Updated Date: Tue, 10 Mar 2026 04:39 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਦਿੜ੍ਹਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੇ ਬਾਸੜੀਏ ਸਮੇਂ ਕੁਸ਼ਤੀ ਦੇ ਦੰਗਲ ਕਰਵਾਏ ਗਏ। ਇਹ ਕੁਸ਼ਤੀ ਦੇ ਦੰਗਲ ਨਗਰ ਪੰਚਾਇਤ ਦਿੜ੍ਹਬਾ, ਸੋਸ਼ਲ ਯੂਥ ਵੈਲਫੇਅਰ ਕਲੱਬ ਦਿੜ੍ਹਬਾ, ਕਰਨ ਘੁਮਾਣ ਦਿੜ੍ਹਬਾ ਸਮੂਹ ਆੜਤੀਆ ਅਤੇ ਸਾਰੇ ਕਲੱਬਾਂ ਵੱਲੋਂ ਇਕੱਠੇ ਹੋ ਕੇ ਕਰਵਾਏ ਗਏ ਸਨ। ਕੁਸ਼ਤੀ ਦੰਗਲਾਂ ਦੇ ਪ੍ਰਬੰਧਕ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੱਤਾ ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਅਤੇ ਖੇਡ ਪ੍ਰਮੋਟਰ ਕਰਨ ਘੁਮਾਣ ਕੈਨੇਡਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
ਇਸ ਕੁਸ਼ਤੀ ਦੰਗਲ ਵਿੱਚ 100 ਦੇ ਕਰੀਬ ਪੰਜਾਬ ਹਰਿਆਣਾ ਦੇ ਕੌਮੀ ਅਤੇ ਕੌਮਾਂਤਰੀ ਪਹਿਲਵਾਨਾਂ ਨੇ ਹਿੱਸਾ ਲਿਆ। ਹਰ ਵਰਗ ਅਤੇ ਹਰ ਭਾਰ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਇੱਕ ਕੁਸ਼ਤੀ ਦਾ ਮੁਕਾਬਲਾ ਲੜਕੀਆਂ ਦਾ ਵੀ ਕਰਵਾਇਆ ਗਿਆ। ਚੀਮਾ ਕੁਸ਼ਤੀ ਅਖਾੜੇ ਦੇ ਮੁਖੀ ਅਤੇ ਕੌਮਾਂਤਰੀ ਪਹਿਲਵਾਨ ਜਗਤਾਰ ਗੋਲੂ ਦੀ ਅਗਵਾਈ ਹੇਠ ਅੱਜ ਦਾ ਇਹ ਕੁਸ਼ਤੀ ਦਾ ਦੰਗਲ ਕਰਵਾਇਆ ਗਿਆ। ਜਿੱਥੇ ਇਸ ਕੁਸ਼ਤੀ ਦੇ ਦੰਗਲ ਵਿੱਚ 50 ਦੇ ਕਰੀਬ ਕੁਸ਼ਤੀ ਦੇ ਮੁਕਾਬਲੇ ਹੋਏ, ਇਸ ਦੇ ਨਾਲ ਦੋ ਵੱਡੀਆਂ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ।
ਇੱਕ ਛੋਟੀ ਕੁਸ਼ਤੀ ਵਿੱਚ ਸੰਦੀਪ ਘੁੱਗੀ ਸਾਬੋ ਕੀ ਤਲਵੰਡੀ ਅਤੇ ਸਚਿਨ ਚੀਮਾ ਦਾ ਮੁਕਾਬਲਾ ਕਰਵਾਇਆ ਗਿਆ, ਜੋ ਕਿ ਲੰਬੀ ਜਦ-ਜਹਿਦ ਦੇ ਬਾਅਦ ਵੀ ਪਹਿਲਵਾਨਾਂ ਦੀ ਆਪਸੀ ਬਰਾਬਰ ਦੀ ਟੱਕਰ ਰਹਿਣ ਕਰਕੇ ਬਰਾਬਰੀ ’ਤੇ ਸਮਾਪਤ ਹੋਇਆ। ਦਿੜ੍ਹਬਾ ਦੰਗਲ ਦੇ ਅਖਾੜੇ ਦੀ 51000 ਦੀ ਝੰਡੀ ਕਮਲਜੀਤ ਡੂਮਛੇੜੀ ਅਤੇ ਜੱਸਾ ਮਲੌਦ ਦੇ ਵਿਚਕਾਰ ਹੋਈ ਇਸ ਕੁਸ਼ਤੀ ਦੇ ਮੁਕਾਬਲੇ ਨੂੰ ਦਰਸ਼ਕਾਂ ਨੇ ਖੂਬ ਮਾਣਿਆ।
ਪੂਰੀ ਜਦੋਂ ਜਹਿਦ ਦੇ ਬਾਅਦ ਕਮਲਜੀਤ ਡੂਮਛੇੜੀ ਨੇ ਜੱਸਾ ਮਲੌਦ ਨੂੰ ਪਟਕਣੀ ਦੇ ਕੇ 51 ਹਜ਼ਾਰ ਦੀ ਝੰਡੀ ’ਤੇ ਕਬਜ਼ਾ ਕਰ ਲਿਆ। ਕੁਸ਼ਤੀ ਦੰਗਲ ਦੇ ਪ੍ਰਬੰਧਕ ਸਤਨਾਮ ਸਿੰਘ ਸੱਤਾ, ਕਰਨ ਘੁਮਾਣ ਕੈਨੇਡਾ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਨੇ ਕਿਹਾ ਕਿ ਦਿੜ੍ਹਬਾ ਦੇ ਅੰਦਰ ਇਹ ਬਾਸੜੀਏ ਦੀ ਮਾਤਾ ਦੇ ਮੇਲੇ ਦੇ ਸੰਬੰਧ ਵਿੱਚ ਬਹੁਤ ਲੰਬੇ ਸਮੇਂ ਤੋਂ ਕੁਸ਼ਤੀਆਂ ਦੇ ਦੰਗਲ ਹੁੰਦੇ ਆ ਰਹੇ ਹਨ। ਸ਼ੁਰੂ ਤੋਂ ਹੀ ਇਸ ਨੂੰ ਪੰਚਾਇਤ ਕਰਵਾਉਂਦੀ ਆ ਰਹੀ ਹੈ।
ਉਹਨਾਂ ਕਿਹਾ ਕਿ ਇਸ ਵਾਰ ਪਹਿਲੀ ਵਾਰ ਰਾਜਨੀਤੀ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੇ ਹੀ ਪਾਰਟੀਆਂ ਦੇ ਸੰਬੰਧਿਤ ਵਿਅਕਤੀਆਂ ਨੇ ਮਿਲ ਕੇ ਇਹ ਕੁਸ਼ਤੀ ਦੰਗਲ ਕਰਵਾਏ ਹਨ। ਉਹਨਾਂ ਉਮੀਦ ਕੀਤੀ ਹੈ ਕਿ ਸਾਡੇ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਦੇ ਲਈ ਉਹ ਹਰ ਸਾਲ ਇਸ ਤੋਂ ਵੀ ਬਿਹਤਰ ਹੋਰ ਕੁਸ਼ਤੀ ਦੰਗਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਆੜਤੀਆ ਸੰਜੇ ਬਾਂਸਲ, ਜੱਸੀ ਨੰਬਰਦਾਰ, ਗੋਗੀ ਖੋਪੜਾ, ਸੁਖਚੈਨ ਸਿੰਘ ਘੁਮਾਣ, ਬਲਕਾਰ ਘੁਮਾਣ, ਓਮ ਸਿੰਘ, ਘਣਸ਼ਿਆਮ ਸਿੰਘ, ਸੁਸ਼ੀਲ ਕੁਮਾਰ ਐਮਸੀ, ਬਲਵਿੰਦਰ ਸਿੰਘ ਐਮਸੀ, ਚਰਨਾ ਸਿੰਘ ਐਮਸੀ, ਹਰਚਰਨ ਸਿੰਘ ਐਮਸੀ, ਮੰਗਤ ਰਾਏ ਅਤੇ ਹੋਰ ਹਾਜ਼ਰ ਸਨ।