ਅਕਾਲੀ ਆਗੂਆਂ ਦੇ ਬਰੀ ਹੋਣ ਨਾਲ ਖੁਸ਼ ਦੀ ਲਹਿਰ : ਆਗੂ
9 ਸਾਲ ਪੁਰਾਣੇ ਕੇਸ ’ਚੋਂ ਭਦੌੜ ਦੇ ਅਕਾਲੀ ਦਲ ਦੇ ਆਗੂ ਬਰੀ
Publish Date: Wed, 18 Feb 2026 05:37 PM (IST)
Updated Date: Wed, 18 Feb 2026 05:39 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਤਿੰਨ ਕੌਨੀ ਭਦੌੜ ’ਤੇ ਧਰਨਾ ਲਗਾ ਕੇ ਰੋਸ ਪ੍ਰਗਟ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਵਰਕਰਾਂ ਉੱਪਰ 9 ਸਾਲ ਪਹਿਲਾਂ ਥਾਣਾ ਭਦੌੜ ਵਿਖੇ ਇੱਕ ਮੁਕੱਦਮਾ ਦਰਜ ਹੋਇਆ ਸੀ। ਜਿਸ ਦਾ ਕੇਸ ਮਾਣਯੋਗ ਬਰਨਾਲਾ ਅਦਾਲਤ ’ਚ ਚੱਲਦਾ ਸੀ, ਜਿਸ ’ਚ ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਜਥੇਦਾਰ ਅਮਰ ਸਿੰਘ ਬੀਏ, ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ, ਬਿੰਦਰ ਸਿੰਘ ਲਧੋਰੀਆ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਕਰਮਜੀਤ ਸਿੰਘ ਨੀਟਾ ਜੰਗੀਆਣਾ, ਸੋਹਣ ਸਿੰਘ ਸਿੱਧੂ, ਸਰਪੰਚ ਗੁਰਮੇਲ ਸਿੰਘ ਗੇਲੀ, ਨਰੋਤਮ ਕੋਛੜ, ਮਾ. ਸਤੀਸ਼ ਕੁਮਾਰ, ਸੁਖਦੇਵ ਸਿੰਘ ਜੈਦ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ, ਗੁਰਪਾਲ ਸਿੰਘ ਢੁਡੀਕੇ ਸਾਬਕਾ ਪ੍ਰਧਾਨ ਕਲੱਬ, ਬਲਵਿੰਦਰ ਸਿੰਘ ਕੋਚਾਂ, ਸੁਰਜੀਤ ਸਿੰਘ ਸੰਘੇੜਾ, ਸੁਰਜੀਤ ਸਿੰਘ ਗਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਇਸ ਮੁਕੱਦਮੇ ’ਚ ਆਗੂਆਂ ਦੇ ਨਾਂ ਦਰਜ ਸਨ। ਇਸ ਮੌਕੇ ਸਤਨਾਮ ਸਿੰਘ ਰਾਹੀ ਐਡਵੋਕੇਟ, ਬਲਦੇਵ ਸਿੰਘ ਚੂੰਘਾਂ, ਜਸਵੀਰ ਸਿੰਘ ਧੰਮੀ, ਬਿੰਦਰ ਸਿੰਘ ਲਧੋਰੀਆ ਆਦਿ ਆਗੂਆਂ ਨੇ ਕਿਹਾ ਕਿ ਇਸ ਮੁਕੱਦਮੇ ਦੇ ਬਰੀ ਹੋਣ ਨਾਲ ਸਾਰੇ ਹੀ ਭਦੌੜ ਦੇ ਅਕਾਲੀ ਭਾਜਪਾ ਵਰਕਰਾਂ ਦੀ ਜਿੱਤ ਹੋਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਭਦੌੜ ਤੋਂ ਹਲਕਾ ਇੰਚਾਰਜ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਸਾਰੇ ਹੀ ਕੇਸ ’ਚੋਂ ਬਰੀ ਹੋਏ ਅਕਾਲੀ ਆਗੂਆਂ ਨੂੰ ਮੁਬਾਰਕਬਾਦ ਦਿੱਤੀ।