ਕਬੱਡੀ ਐਂਡ ਵੈੱਲਫ਼ੇਅਰ ਕਲੱਬ ਹਮੀਦੀ ਵੱਲੋਂ ਸਾਲਾਨਾ ਕਬੱਡੀ ਕੱਪ 4 ਤੇ 5 ਅਪ੍ਰੈਲ ਨੂੰ
ਐਨ. ਆਰ. ਆਈ. ਕਬੱਡੀ ਐਂਡ ਵੈਲਫ਼ੇਅਰ ਕਲੱਬ ਹਮੀਦੀ ਵੱਲੋਂ ਸਲਾਨਾ ਕਬੱਡੀ ਕੱਪ 4 ਤੇ 5 ਅਪ੍ਰੈਲ ਨੂੰ
Publish Date: Sat, 21 Mar 2026 05:08 PM (IST)
Updated Date: Sun, 22 Mar 2026 04:07 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਐਨਆਰਆਈ ਕਬੱਡੀ ਐਂਡ ਵੈੱਲਫ਼ੇਅਰ ਕਲੱਬ ਪਿੰਡ ਹਮੀਦੀ ਵੱਲੋਂ 5ਵਾਂ ਕਬੱਡੀ ਕੱਪ 4 ਅਤੇ 5 ਅਪ੍ਰੈਲ 2026 ਨੂੰ ਕਰਵਾਇਆ ਜਾ ਰਿਹਾ ਹੈ। ਇਹ ਦੋ ਦਿਨਾਂ ਖੇਡ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੇ ਖੇਡ ਸਟੇਡੀਅਮ ’ਚ ਹੋਵੇਗਾ। ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਰਾਣੂ ਨੇ ਕਿਹਾ ਕਿ ਐਨ.ਆਰ.ਆਈ. ਭਰਾਵਾਂ ਮਨਪ੍ਰੀਤ ਸਿੰਘ ਰਾਣੂ (ਕੈਨੇਡਾ), ਜਸਵੀਰ ਸਿੰਘ ਰਾਣੂ (ਯੂਐਸਏ),ਰਾਜਵਿੰਦਰ ਸਿੰਘ ਥਿੰਦ (ਯੂਐਸਏ) ,ਇੰਦਰਜੀਤ ਬਾਜਵਾ ਕੈਨੇਡਾ, ਜਗਤਾਰ ਰਾਣੂ ਯੂਐਸਏ, ਹਰਦੀਪ ਔਲਖ ਕੈਨੇਡਾ, ਪਰਮਵੀਰ ਰਾਣੂ ਕੈਨੇਡਾ ਦੀ ਅਗਵਾਈ ਹੇਠ ਇਹ ਕਬੱਡੀ ਕੱਪ ਹਰ ਸਾਲ ਇਲਾਕੇ ਦੀ ਸ਼ਾਨ ਬਣਦਾ ਹੈ। ਕਬੱਡੀ ਓਪਨ (ਤਿੰਨ ਖਿਡਾਰੀ ਬਾਹਰੋਂ) ਵਰਗ ’ਚ ਪਹਿਲਾ ਇਨਾਮ 71,000/- ਅਤੇ ਦੂਸਰਾ 51,000/- ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਇੱਕ-ਇੱਕ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਜਾਵੇਗਾ। ਕਬੱਡੀ ਓਪਨ ਨਿਰੋਲ ਵਰਗ ’ਚ ਪਹਿਲਾ ਇਨਾਮ 31,000/- ਅਤੇ ਦੂਸਰਾ 21,000/- ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਬੈਸਟ ਰੇਡਰ ਅਤੇ ਬੈਸਟ ਜਾਫੀ ਲਈ 7,100/- 7,100/- ਦੇ ਨਕਦ ਇਨਾਮ ਰੱਖੇ ਗਏ ਹਨ। 65 ਕਿਲੋ ਵਰਗ ਵਿੱਚ ਪਹਿਲਾ ਇਨਾਮ 11,000/- ਅਤੇ ਦੂਸਰਾ 8,000/- ਹੋਵੇਗਾ, ਜਦਕਿ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 3,100/- 3,100/- ਦਿੱਤੇ ਜਾਣਗੇ। ਇਸੇ ਤਰ੍ਹਾਂ 53 ਕਿਲੋ ਵਰਗ ਵਿੱਚ ਪਹਿਲਾ ਇਨਾਮ 8,100/- ਅਤੇ ਦੂਸਰਾ 6,100/- ਰੱਖਿਆ ਗਿਆ ਹੈ ਅਤੇ ਬੈਸਟ ਰੇਡਰ ਤੇ ਬੈਸਟ ਜਾਫੀ ਲਈ 2,100/- 2,100/- ਦੇ ਇਨਾਮ ਨਿਰਧਾਰਿਤ ਕੀਤੇ ਗਏ ਹਨ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਖਿਡਾਰੀਆਂ ਲਈ ਉੱਚ ਪੱਧਰੀ ਮੈਦਾਨੀ ਪ੍ਰਬੰਧ, ਦਰਸ਼ਕਾਂ ਲਈ ਸੁਚੱਜੀ ਬੈਠਕ ਵਿਵਸਥਾ, ਪੀਣ ਵਾਲੇ ਪਾਣੀ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਕਲੱਬ ਪ੍ਰਬੰਧਕਾਂ ਮਨਜੀਤ ਸਿੰਘ ਰਾਣੂ, ਪਰਵਿੰਦਰ ਰਾਣੂ, ਚੇਤਨ ਕੁਮਾਰ, ਗਗਨਦੀਪ ਰਾਣੂ, ਜਗਜੀਤ ਮੈਂਬਰ ਪੰਚਾਇਤ, ਪਰਮਿੰਦਰ ਬਾਜਵਾ, ਉਪਜੀਤ ਮਾਂਗਟ, ਬਲਰਾਜ ਧਾਲੀਵਾਲ, ਬਲਵੰਤ ਰਾਏ ਸਰਮਾ, ਬੱਬੂ ਬਾਜਵਾ, ਮਲਕੀਤ ਮੰਗੂ ਠੇਕੇਦਾਰ, ਡਾਕਟਰ ਪਰਮਿੰਦਰ ਬੰਮਰਾਹ, ਅਮਨਦੀਪ ਹਮੀਦੀ, ਬੂਟਾ ਰਾਣੂ, ਗੁਰਮੀਤ ਧਾਲੀਵਾਲ, ਚਮਨਦੀਪ ਰਾਣੂ, ਸੁਖਜਿੰਦਰ ਰਾਣੂ, ਗੁਰਪ੍ਰੀਤ ਰਾਣੂ, ਹਰਪ੍ਰੀਤ ਚੋਪੜਾ, ਮਨਦੀਪ ਧਾਲੀਵਾਲ, ਜਸਪ੍ਰੀਤ ਥਿੰਦ, ਜਸਪਾਲ ਦਿਉਲ, ਮਨਪ੍ਰੀਤ ਰਾਣੂ, ਹਰਜੀਤ ਰਾਣੂ, ਅੰਮ੍ਰਿਤ ਰਾਣੂ, ਜਸਵਿੰਦਰ ਢੀਡਸਾ, ਸਨੀ ਰਾਣੂ, ਰਮਨ ਕਬੱਡੀ ਖਿਡਾਰੀ, ਸੇਵਕ ਕਬੱਡੀ ਖਿਡਾਰੀ ਅਤੇ ਹਰਚਰਨ ਰਾਣੂ ਸਮੇਤ ਸਮੂਹ ਮੈਂਬਰਾਂ ਨੇ ਇਲਾਕਾ ਵਾਸੀਆਂ, ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਵੱਡੀ ਗਿਣਤੀ ’ਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ।