ਜਸਵਿੰਦਰ ਸਿੰਘ ਦੀਦਾਰਗੜ੍ਹ ਸਰਕਲ ਅਕਾਲੀ ਜਥਾ ਦੇ ਪ੍ਰਧਾਨ ਨਿਯੁਕਤ
ਜਸਵਿੰਦਰ ਸਿੰਘ ਦੀਦਾਰਗੜ੍ਹ ਸਰਕਲ ਅਕਾਲੀ ਜਥਾ ਦੇ ਪ੍ਰਧਾਨ ਨਿਯੁਕਤ
Publish Date: Wed, 01 Apr 2026 04:10 PM (IST)
Updated Date: Wed, 01 Apr 2026 04:13 PM (IST)

- ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ : ਹਮੀਦੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਪੰਜਾਬ ਵਿਚ ਜੰਗਲ ਦਾ ਰਾਜ ਹੈ ਅਤੇ ਅਮਨ ਕਾਨੂੰਨ ਖੰਭ ਲਾ ਕੇ ਉੱਡ ਗਿਆ ਹੈ। ਪੰਜਾਬ ਵਿੱਚ ਹਰ ਇਕ ਵਿਅਕਤੀ ਬਹੁਤ ਹੀ ਡਰ ਦੇ ਮਹੌਲ ਵਿਚੋਂ ਲੰਘ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਸਰਕਲ ਅਕਾਲੀ ਜਥਾ ਸ਼ੇਰਪੁਰ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ ਦੀ ਤਾਜਪੋਸ਼ੀ ਦੇ ਸਮਾਗਮ ਸਮੇਂ ਪਿੰਡ ਦੀਦਾਰਗੜ੍ਹ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਬਾਦਲ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਲੋਕੀਂ ਯਾਦ ਕਰ ਰਹੇ ਹਨ। ਲੋਕ ਆਪ ਮੁਹਾਰੇ ਆਖ ਰਹੇ ਹਨ ਕਿ ਪੰਜਾਬ ਦੀ ਦਸ਼ਾ ਤੇ ਦਿਸ਼ਾ ਨੂੰ ਸੰਵਾਰਨ ਲਈ ਅਕਾਲੀ ਦਲ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਕਿਹਾ ਕਿ ਪੰਜਾਬ ਦੀ ਜਨਤਾ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ 2027 ਦੀ ਤੀਬਰਤਾ ਨਾਲ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੀਦਾਰਗੜ੍ਹ ਦੀ ਨਿਯੁਕਤੀ ਨਾਲ ਉਨ੍ਹਾਂ ਦੇ ਰਾਜਨੀਤਕ ਤਜ਼ਰਬੇ ਤੋਂ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਜਸਵਿੰਦਰ ਸਿੰਘ ਦੀਦਾਰਗੜ੍ਹ ਨੂੰ ਪਾਰਟੀ ਦੇ ਆਗੂਆਂ ਨੇ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਿਤ ਕੀਤਾ। ਜਸਵਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣ ਲਈ ਵਚਨਬੱਧ ਰਹਾਂਗਾ। ਇਸ ਮੌਕੇ ਭਜਨ ਸਿੰਘ ਸਾਬਕਾ ਚੇਅਰਮੈਨ, ਹਰਜਿੰਦਰ ਸਿੰਘ ਪ੍ਰਧਾਨ ਬੀਸੀ ਵਿੰਗ, ਕੁਲਵਿੰਦਰ ਸਿੰਘ ਮਾਂਗੇਵਾਲ, ਜਗਦੇਵ ਸਿੰਘ ਬਧੇਸਾ ਸਰਕਲ ਪ੍ਰਧਾਨ ਪੰਜਗਰਾਈਆਂ, ਸਰਪੰਚ ਗ਼ਰੀਬ ਸਿੰਘ ਛੰਨਾਂ, ਬਲਵਿੰਦਰ ਸਿੰਘ ਬਾਦਸ਼ਾਹਪੁਰ, ਨਾਜ਼ਮ ਸਿੰਘ ਹੇੜੀਕੇ, ਹਰਜੀਤ ਸਿੰਘ ਦੀਦਾਰਗੜ੍ਹ ਪ੍ਰਧਾਨ ਗੁਰਦੁਆਰਾ ਕਮੇਟੀ, ਸੁਖਦੇਵ ਸਿੰਘ, ਸੁਖਚੈਨ ਸਿੰਘ ਘਨੌਰੀ, ਸੁਖਵਿੰਦਰ ਸਿੰਘ ਘਨੌਰੀ, ਜਗਪਾਲ ਸਿੰਘ ਤੂਰ, ਜਗਸੀਰ ਸਿੰਘ ਥਿੰਦ, ਲਾਲ ਚੰਦ ਦੀਦਾਰਗੜ੍ਹ, ਦਰਸ਼ਨ ਸਿੰਘ ਦੀਦਾਰਗੜ੍ਹ, ਨਰਿੰਦਰ ਸਿੰਘ ਬਧੇਸਾ, ਨਿਰਮਲ ਸਿੰਘ ਖੇੜੀ, ਕੁਲਵੰਤ ਸਿੰਘ ਜਗਦੇ, ਹਰਦੀਪ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਭਜਨ ਸਿੰਘ ਅਤੇ ਪਰਗਟ ਸਿੰਘ ਆਦਿ ਮੌਜੂਦ ਸਨ।