ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
Publish Date: Sat, 28 Mar 2026 04:08 PM (IST)
Updated Date: Sun, 29 Mar 2026 04:00 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ ਐੱਸਬੀਆਈ ਆਰਸੈਟੀ ਸੈਂਟਰ ਖੁੱਡੀ ਕਲਾਂ ਪ੍ਰਧਾਨ ਮੰਤਰੀ ਇੰਪਲੋਮੈਟ ਜੇਨਰੇਸ਼ਨ ਪ੍ਰੋਗਰਾਮ ਸ਼ੁਰੂ ਦਾ ਬੈਂਚ ਸਮਾਪਤ ਹੋਇਆ। ਇਸ ਮੌਕੇ ਐੱਸਬੀਆਈ ਆਰਸੈਟੀ ਸੈਂਟਰ ਖੁੱਡੀ ਕਲਾਂ ਦੇ ਡਾਇਰੈਕਟਰ ਵਿਸ਼ਵਜੀਤ ਮੁਖ਼ਰਜੀ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਕੋਰਸ ’ਚ ਲਗਭਗ 20 ਦੇ ਕਰੀਬ ਵਿਦਿਆਰਥੀ ਨੇ ਹਿੱਸਾ ਲਿਆ। 10 ਦਿਨ ਦੀ ਕੋਰਸ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਲੋਨ ਪ੍ਰੋਵਾਇਡ ਕਰਵਾ ਕੇ ਉਨ੍ਹਾਂ ਨੂੰ ਭਵਿੱਖ ’ਚ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਰਸ ਕੋ-ਆਰਡੀਨੇਟਰ ਗੁਰਅੰਮ੍ਰਿਤਪਾਲ ਕੌਰ, ਗੈਸਟ ਫੈਕਲਟੀ ਸਤੀਸ਼ ਕੁਮਾਰ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।