- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਤੋਂ ਨਰਾਜ ਮਨਿਸਟਰੀਅਲ ਸਟਾਫ਼ ਨੇ ਸਾੜੀ ਸਰਕਾਰ ਦੀ ਅਰਥੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਤੋਂ ਨਰਾਜ ਹੋਏ ਮਨਿਸਟੀਰੀਅਲ ਸਟਾਫ਼ ਨੇ ਅੱਜ ਦਿਨ ਦੇ ਪਹਿਲੇ ਅੱਧੇ ਦਿਨ ਕੰਮ ਬੰਦ ਕਰਕੇ ਸਰਕਾਰ ਖ਼ਿਲਾਫ਼ ਰੋਸ ਮੁਜਾਹਰਾ ਕੀਤਾ ਤੇ ਪਿੱਟ ਸਿਆਪਾ ਕਰਦੇ ਹੋਏ ਸਰਕਾਰ ਦੀ ਅਰਥੀ ਸਾੜੀ। ਇਸ ਮੌਕੇ ਤਰਸੇਮ ਭੱਠਲ ਸੂਬਾ ਜਨਰਲ ਸਕੱਤਰ ਪੀਐੱਸਐੱਮਐੱਸਯੂ ਨੇ ਐਲਾਨ ਕਰਦਿਆਂ ਕਿਹਾ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਮੋਮੋਠੱਗਣੀਆਂ ਗੱਲਾਂ ’ਚ ਫਸਾ ਕੇ ਆਪਣੀ ਸਰਕਾਰ ਬਣਾ ਲਈ ਤੇ ਮੁੜ ਲੋਕ ਮੰਗਾਂ ਤੋਂ ਅੱਖਾਂ ਫੇਰ ਲਈਆਂ। ਕਿਸੇ ਵੇਲੇ ਆਪਣੀ ਲੱਗਣ ਵਾਲੀ ਸਰਕਾਰ ਨੇ ਸਭ ਤੋਂ ਵੱਧ ਕਿਰਦਾਰਕੁਸ਼ੀ ਸਰਕਾਰੀ ਮੁਲਾਜ਼ਮਾਂ ਦੀ ਹੀ ਕੀਤੀ ਹੈ। ਸਰਕਾਰੀ ਮੁਲਾਜਮਾਂ ਦੀ ਇੰਨੀ ਦੁਰਦਸ਼ਾ ਕਿਸੇ ਸਰਕਾਰ ਨੇ ਨਹੀਂ ਕੀਤੀ। ਸਰਕਾਰ ਨੇ ਕੀਤੇ ਹੋਏ ਵਾਅਦਿਆਂ ਮੁਤਾਬਕ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਹੈ ਅਤੇ ਨਾ ਹੀ ਪੂਰਾ ਡੀਏ ਹੀ ਦਿੱਤਾ ਹੈ। ਇਸ ਮੌਕੇ ਪੰਜਾਬ ਦੇ ਮੁਲਾਜ਼ਮ 16% ਡੀਏ ਘੱਟ ਲੈ ਰਹੇ ਹਨ। 6ਵੇਂ ਪੇ ਕਮਿਸ਼ਨ ਤੋਂ ਬਾਅਦ 04-09-14 ਨਹੀਂ ਦਿੱਤਾ। ਇਸ ਤੋਂ ਇਲਾਵਾ 15-01-15, 17-07-20 ਦੇ ਮੁਲਾਜ਼ਮ ਮਾਰੂ ਪੱਤਰ ਵਾਪਸ ਨਹੀਂ ਲਏ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਵੱਲੋਂ ਲਾਇਆ 200/- ਪ੍ਰਤੀ ਮਹੀਨਾ ਜਜੀਆ ਟੈਕਸ ਵਾਪਸ ਲਿਆ ਹੈ। ਰਵਿੰਦਰ ਸ਼ਰਮਾ ਜਨਰਲ ਸਕੱਤਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ’ਤੇ ਹੁਣ ਦੀਆਂ ਸਰਕਾਰਾਂ ’ਚ ਕੋਈ ਅੰਤਰ ਨਹੀਂ ਹੈ। ਇਸ ਕਰਕੇ ਮੁਲਾਜ਼ਮਾਂ ਵੱਲੋਂ 8 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੌਕੇ ਘਿਰਾਉ ਕੀਤਾ ਜਾਣਾ ਹੈ, ਜਿਸਦੇ ਲਈ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਨਿਰਮਲਜੀਤ ਸਿੰਘ ਚਾਨੇ ਪ੍ਰਧਾਨ ਡੀਸੀ ਦਫਤਰ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਇਸ ਸਰਕਾਰ ਨੂੰ ਚੁਣ ਕੇ ਸੱਤਾ ’ਚ ਲਿਆਏ ਸੀ, ਉਸੇ ਤਰ੍ਹਾਂ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵੀ ਦਿਖਾਉਣ ਜਾਣਦੇ ਹਨ। ਸਰਕਾਰ ਨੂੰ ਵੰਗਾਰਦਿਆਂ ਉਨਾਂ ਕਿਹਾ ਕਿ ਸਰਕਾਰ ਆਮ ਲੋਕਾਂ ਤੋਂ ਲਏ ਟੈਕਸ ਦਾ ਫਾਇਦਾ ਆਪਣੀ ਵਾਹ-ਵਾਹ ਤੇ ਉਡਾ ਰਹੇ ਹਨ। ਕਰੋੜਾਂ ਰੁਪਏ ਇਸ਼ਤਿਹਾਰਬਾਜੀ ਅਤੇ ਸੋਸ਼ਬਾਜੀ ਵਿੱਚ ਉਡਾਏ ਜਾ ਰਹੇ ਹਨ। ਉਨਾਂ ਕਿਹਾ