ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੁੜਨ ਦਾ ਸੱਦਾ
ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੁੜਣ ਦਾ ਸੱਦਾ
Publish Date: Wed, 21 Jan 2026 03:55 PM (IST)
Updated Date: Wed, 21 Jan 2026 03:57 PM (IST)
- ਸਾਈਕਲ ਚਲਾਓ, ਸਿਹਤ ਬਣਾਓ ਦਾ ਦਿੱਤਾ ਸਲੋਗਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਸਾਈਕਲਿੰਗ ਕਲੱਬ ਸੁਨਾਮ ਦੀ ਮੀਟਿੰਗ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ’ਤੇ ਕਲੱਬ ਦੇ ਚੇਅਰਮੈਨ ਡਾ. ਵਿਕਰਮ ਜਿੰਦਲ ਸ਼ਾਮਿਲ ਹੋਏ। ਇਸ ਮੌਕੇ ਕਲੱਬ ਦੇ ਚੇਅਰਮੈਨ ਡਾ. ਵਿਕਰਮ ਜਿੰਦਲ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਆਖਿਆ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸਾਈਕਲਿੰਗ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਕਰਨ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਧੇਰੇ ਸਹਾਇਕ ਹੁੰਦੀ ਹੈ। ਸਾਈਕਲਿੰਗ ਪਿੰਡਾਂ ਤੋਂ ਸ਼ਹਿਰਾਂ ਦੀ ਦੂਰੀ ਘੱਟ ਕਰਨ ਲਈ ਵਧੇਰੇ ਕਾਰਗਰ ਸਾਬਤ ਹੋ ਰਹੀ ਹੈ। ਮੌਜੂਦਾ ਸਮੇਂ ਦੇਖਣ ਵਿੱਚ ਆਇਆ ਹੈ ਕਿ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਅਵਸਥਾ ਦੇ ਨੇੜੇ ਢੁੱਕੇ ਵਿਅਕਤੀ ਮੁੱਖ ਸੜਕਾਂ ਤੇ ਸਾਈਕਲ ਚਲਾਉਂਦੇ ਆਮ ਦੇਖੇ ਜਾ ਸਕਦੇ ਹਨ। ਕਲੱਬ ਮੈਂਬਰਾਂ ਨੇ ਸਾਈਕਲ ਚਲਾਓ, ਸਿਹਤ ਬਣਾਓ ਅਤੇ ਰੁੱਖ ਲਗਾਓ ਵਾਤਾਵਰਨ ਬਚਾਓ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਮਨਮੋਹਨ ਸਿੰਘ, ਕੈਸ਼ੀਅਰ ਕੁਲਦੀਪ ਸਿੰਘ, ਸਕੱਤਰ ਗੁਰਜੀਤ ਸਿੰਘ, ਡਾ. ਪੁਸ਼ਵਿੰਦਰ ਸਿੰਘ, ਮਾਸਟਰ ਅਵਤਾਰ ਸਿੰਘ ਰੋਮਾਣਾ, ਸੁਰਿੰਦਰਪਾਲ ਸਿੰਘ ਪੈਪਸੀ, ਯਸ਼ਪਾਲ ਗੋਗੀਆ ਆਦਿ ਹਾਜ਼ਰ ਸਨ।