ਵਿਦਿਆਰਥੀਆਂ ਨੂੰ ਸੰਗੀਤ ਦੀ ਦੁਨੀਆ ਨਾਲ ਜਾਣੂ ਕਰਵਾਇਆ
ਵਿਦਿਆਰਥੀਆਂ ਨੂੰ ਸੰਗੀਤ ਦੀ ਦੁਨੀਆ ਨਾਲ ਜਾਣੂ ਕਰਵਾਇਆ
Publish Date: Tue, 06 Jan 2026 05:10 PM (IST)
Updated Date: Wed, 07 Jan 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ ’ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ’ਚ ਰੱਖਦੇ ਹੋਏ ਇਕ ਵਿਸ਼ੇਸ਼ ਸੰਗੀਤਕ ਵਾਜਿਆਂ ਨਾਲ ਸਬੰਧਿਤ ਰਚਨਾਤਮਕ ਗਤੀਵਿਧੀ ਕਰਵਾਈ ਗਈ। ਸਕੂਲ ਦਾ ਮੰਨਣਾ ਹੈ ਕਿ ਪਾਠ ਪੁਸਤਕਾਂ ਰਾਹੀਂ ਮਿਲਣ ਵਾਲੀ ਸਿੱਖਿਆ ਦੇ ਨਾਲ ਵਿਦਿਆਰਥੀਆਂ ’ਚ ਕਲਾਤਮਿਕ, ਸੱਭਿਆਚਾਰਕ ਤੇ ਰਚਨਾਤਮਕ ਗੁਣਾਂ ਦਾ ਵਿਕਾਸ ਵੀ ਬਹੁਤ ਜ਼ਰੂਰੀ ਹੈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੰਗੀਤ ਦੀ ਦੁਨੀਆ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਵੱਖ-ਵੱਖ ਸੰਗੀਤਕ ਵਾਜਿਆਂ ਬਾਰੇ ਜਾਣਕਾਰੀ ਦੇਣਾ ਸੀ। ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ। ਉਨ੍ਹਾਂ ਨੂੰ ਵੱਖ-ਵੱਖ ਸੰਗੀਤਕ ਵਾਜਿਆਂ ਦੇ ਨਾਮ, ਉਨ੍ਹਾਂ ਦੀ ਬਣਤਰ, ਉਪਯੋਗ ਤੇ ਉਨ੍ਹਾਂ ਤੋਂ ਨਿਕਲਣ ਵਾਲੀਆਂ ਧੁਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਸਿਰਫ਼ ਵਾਜਿਆਂ ਨੂੰ ਦੇਖਿਆ ਹੀ ਨਹੀਂ, ਸਗੋਂ ਉਨ੍ਹਾਂ ਨੂੰ ਵਜਾਉਣ ਦੀ ਪ੍ਰਯੋਗਾਤਮਕ ਅਭਿਆਸ ਵੀ ਕੀਤਾ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਮਨੋਵਿਗਿਆਨਕ ਵਿਕਾਸ ਨੂੰ ਨਵੀਂ ਦਿਸ਼ਾ ਮਿਲਦੀ ਹੈ। ਸਕੂਲ ਦੇ ਮਾਣਯੋਗ ਸੰਗੀਤ ਅਧਿਆਪਕ ਸ਼੍ਰੀ ਪਰਵੀਨ ਜੀ ਦੀ ਮਿਹਨਤ ਅਤੇ ਸਮਰਪਣ ਖਾਸ ਤੌਰ ’ਤੇ ਸਰਾਹਣਯੋਗ ਰਹੇ। ਉਨ੍ਹਾਂ ਨੇ ਬਹੁਤ ਹੀ ਸੁੰਦਰ ਤੇ ਆਸਾਨ ਢੰਗ ਨਾਲ ਵਿਦਿਆਰਥੀਆਂ ਨੂੰ ਸੰਗੀਤਕ ਵਾਜਿਆਂ ਦੀ ਵਰਤੋਂ ਸਿਖਾਈ। ਉਨ੍ਹਾਂ ਦੀ ਰੁਚਿਕਰ ਸਿੱਖਣ-ਪੱਧਤੀ ਕਾਰਨ ਬੱਚਿਆਂ ਨੇ ਇਸ ਗਤੀਵਿਧੀ ਨੂੰ ਬਹੁਤ ਆਨੰਦ ਨਾਲ ਅਪਨਾਇਆ ਅਤੇ ਸੰਗੀਤ ਪ੍ਰਤੀ ਆਪਣੀ ਦਿਲਚਸਪੀ ਨੂੰ ਹੋਰ ਵੀ ਵਧਾਇਆ। ਇਸ ਮੌਕੇ ’ਤੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਤੇ ਕੋਆਰਡੀਨੇਟਰ ਮਨਪ੍ਰੀਤ ਚਾਵਲਾ ਦੀ ਮੌਜੂਦਗੀ ਨੇ ਗਤੀਵਿਧੀ ਨੂੰ ਹੋਰ ਵੀ ਉਤਸ਼ਾਹਪੂਰਨ ਬਣਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ’ਚ ਛੁਪੀਆ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਨ ’ਚ ਮਦਦਗਾਰ ਸਾਬਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਵਿਕਾਸ ਸਿਰਫ਼ ਅਕਾਦਮਿਕ ਨਹੀਂ, ਸਗੋਂ ਹਰ ਪੱਖੋਂ ਹੋਣਾ ਚਾਹੀਦਾ ਹੈ। ਆਰਿਆਭੱਟਾ ਇੰਟਰਨੈਸ਼ਨਲ ਸਕੂਲ, ਬਰਨਾਲਾ ਸਦਾ ਹੀ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਕਲਾਤਮਕ ਤੇ ਜੀਵਨ ਕੌਸ਼ਲਾਂ ’ਚ ਵੀ ਨਿਪੁੰਨ ਬਣਾਉਣ ਲਈ ਪ੍ਰਤਿਬੱਧਤਾ ਹੈ। ਅਜਿਹੀਆਂ ਰਚਨਾਤਮਕ ਗਤੀਵਿਧੀਆਂ ਰਾਹੀਂ ਸਕੂਲ ਵਿਦਿਆਰਥੀਆਂ ਨੂੰ ਭਵਿੱਖ ਲਈ ਆਤਮ-ਵਿਸ਼ਵਾਸੀ, ਪ੍ਰਤਿਭਾਸ਼ਾਲੀ ਤੇ ਸੰਪੂਰਨ ਵਿਅਕਤੀ ਬਣਾਉਣ ਦੀ ਦਿਸ਼ਾ ’ਚ ਲਗਾਤਾਰ ਯਤਨਸ਼ੀਲ ਹੈ।